ਨਵੀਂ ਦਿੱਲੀ: ਰਾਂਚੀ ਜਾ ਰਹੀ 19 ਸਾਲਾ ਮੁਟਿਆਰ ਨਾਲ ਝਾਰਖੰਡ ਸਵਰਣ ਜੈਅੰਤੀ ਐਕਸਪ੍ਰੈਸ ਵਿੱਚ ਦੋ ਨੌਜਵਾਨਾਂ ਨੇ ਸਮੂਹਿਕ ਬਲਾਤਕਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੰਜਾਬ ਦੇ ਫਾਜ਼ਿਲਕਾ ਦੀ ਰਹਿਣ ਵਾਲੀ ਕੁੜੀ ਆਪਣੇ ਨਾਲ ਹੋਈ ਦੁਰਘਟਨਾ ਤੋਂ ਇੰਨੀ ਦੁਖੀ ਹੋ ਗਈ ਕਿ ਉਸ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਵੀ ਕੀਤੀ। ਪੀੜਤਾ ਨੇ ਦੱਸਿਆ ਘਟਨਾ ਸਮੇਂ ਨਾ ਟ੍ਰੇਨ ਵਿੱਚ ਪੁਲਿਸ ਸੀ ਤੇ ਨਾ ਹੀ ਟੀਟੀ ਮੌਜੂਦ ਸੀ। ਇਸ ਸਮੇਂ ਉਹ ਰਾਂਚੀ ਦੇ ਗੁਰੂ ਨਾਨਕ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਮਾਮਲਾ ਲੰਘੀ ਛੇ ਫਰਵਰੀ ਦਾ ਹੈ ਜਦੋਂ ਪੀੜਤਾ ਦਿੱਲੀ ਤੋਂ ਰਾਂਚੀ ਜਾ ਰਹੀ ਸੀ। ਉਹ ਟ੍ਰੇਨ ਦੇ ਐਸ-3 ਕੋਚ ਵਿੱਚ ਸਫਰ ਕਰ ਰਹੀ ਸੀ। ਰੇਲ ਜਦੋਂ ਜਸੀਡੀਹ ਤੇ ਝਾਝਾ ਸਟੇਸ਼ਨ ਵਿਚਕਾਰ ਪੁੱਜੀ ਤਾਂ ਦੋ ਨੌਜਵਾਨ ਉਸ ਕੋਲ ਪਹੁੰਚੇ। ਉਨ੍ਹਾਂ ਉਸ ਨਾਲ ਕੁੱਟਮਾਰ ਕਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਉਸ ਸਮੇਂ ਬੋਗੀ ਵਿੱਚ ਮੁਸਾਫਰ ਵੀ ਘੱਟ ਸਨ ਤੇ ਲਾਈਟ ਵੀ ਬੰਦ ਸੀ।
ਦਹਿਸ਼ਤ ਵਿੱਚ ਆਈ ਲੜਕੀ ਨੇ ਕਿਸੇ ਨਾਲ ਗੱਲਬਾਤ ਨਹੀਂ ਕੀਤੀ ਤੇ ਘਟਨਾ ਤੋਂ ਦੋ ਦਿਨ ਬਾਅਦ 8 ਫਰਵਰੀ ਨੂੰ ਉਸ ਨੇ ਆਤਮਹੱਤਿਆ ਦੀ ਕੋਸ਼ਿਸ਼ ਵੀ ਕੀਤੀ। ਹਾਲਾਤ ਸੁਧਰਨ 'ਤੇ ਉਸ ਨੇ 15 ਫਰਵਰੀ ਨੂੰ ਪੁਲਿਸ ਨੂੰ ਇਸ ਘਟਨਾ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਮਾਮਲਾ ਰਾਂਚੀ ਰੇਲਵੇ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਝਾਰਖੰਡ ਦੇ ਮੁੱਖ ਮੰਤਰੀ ਰਘੁਬਰ ਦਾਸ ਨੇ ਟਵੀਟ ਕਰਕੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।
[embed]https://twitter.com/dasraghubar/status/964567062965379072[/embed]