ਜੰਮੂ: ਦਾਚੂ ਜ਼ੈਨਪੋਰਾ ਦੇ ਬਗੀਚਿਆਂ ਵਿੱਚ LET ਦੇ ਅੱਤਵਾਦੀਆਂ ਦੀ ਮੌਜੂਦਗੀ ਸੰਬੰਧੀ ਖਾਸ ਜਾਣਕਾਰੀ ਦੇ ਅਧਾਰ ਤੇ, ਸ਼ੋਪੀਆਂ ਪੁਲਿਸ ਨੇ ਸਵੇਰੇ ਤੜਕੇ 44 RR ਅਤੇ 178 BN CRPF ਨਾਲ ਮਿਲ ਕੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।ਤਲਾਸ਼ੀ ਦੌਰਾਨ LET ਦੇ 2 ਅੱਤਵਾਦੀਆਂ ਨੂੰ ਕਾਬੂ ਕਰ ਲਿਆ ਗਿਆ ਜਿਨ੍ਹਾਂ ਪਾਸੋਂ ਭਾਰੀ ਮਾਤਰਾ 'ਚ ਬ੍ਰਾਊਨਸ਼ੂਗਰ ਅਤੇ ਅਸਲਾ ਬਰਾਮਦ ਹੋਇਆ।

ਗ੍ਰਿਫ਼ਤਾਰ ਅੱਤਵਾਦੀਆਂ ਕੋਲੋਂ 02 UBGL ਗ੍ਰਨੇਡ, 03 ਚੀਨੀ ਗ੍ਰੇਨੇਡ, ਇਕ AK 47 ਮੈਗਜ਼ੀਨ ਦੇ ਨਾਲ, 20 AK 47 ਰਾਉਂਡ, ਇਕ ਰੇਡੀਓਸੈੱਟ, ਖਾਣ ਪੀਣ ਵਾਲੀਆਂ ਚੀਜ਼ਾਂ ਅਤੇ 10 ਕਿਲੋ ਦੇ ਕਰੀਬ ਬ੍ਰਾਊਨਸ਼ੂਗਰ ਬਰਾਮਦ ਹੋਈ ਹੈ।ਜਿਸ ਦੀ ਅੰਤਰਰਾਸ਼ਟਰੀ ਮਾਰਕਿਟ 'ਚ ਕੀਮਤ ਤਕਰੀਬਨ 50 ਕਰੋੜ ਰੁਪਏ ਹੈ।

ਜ਼ੈਨਪੋਰਾ ਪੁਲਿਸ ਨੇ ਉਕਤ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਲਈ ਹੈ।