ਫਰਜ਼ੀ ਤਰੀਕੇ ਨਾਲ KYC ਭਰਿਆ, ਅਕਾਉਂਟ ਤੋਂ ਉਡਾਏ ਹਜ਼ਾਰਾਂ ਰੁਪਏ
ਏਬੀਪੀ ਸਾਂਝਾ | 24 Apr 2018 03:04 PM (IST)
ਨਵੀਂ ਦਿੱਲੀ: ਜੇਕਰ ਤੁਸੀਂ ਈ-ਵਾਲੇਟ 'ਤੇ ਕੇਵਾਈਸੀ ਕਲੀਅਰ ਕਰਵਾਉਣ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਸ ਦੇ ਫਰਜ਼ੀ ਲਿੰਕ ਤੋਂ ਸਚੇਤ ਰਹਿਣ ਦੀ ਲੋੜ ਹੈ। ਦਿੱਲੀ ਦੇ ਵਸੰਤ ਵਿਹਾਰ ਇਲਾਕੇ ਦੇ ਇੱਕ ਬੰਦੇ ਨਾਲ ਇਸੇ ਤਰ੍ਹਾਂ ਧੋਖਾਧੜੀ ਹੋ ਗਈ। ਉਸ ਨੇ ਇੱਕ ਇਸ਼ਤਿਹਾਰ ਵਾਲੇ ਲਿੰਕ 'ਤੇ ਕਲਿੱਕ ਕੀਤਾ ਤੇ ਅਕਾਉਂਟ ਤੋਂ 27000 ਰੁਪਏ ਉਡ ਗਏ। ਮਹਿੰਦਰ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਕੋਲ ਕਿਸੇ ਦਾ ਫੋਨ ਆਇਆ ਕਿ ਉਹ ਈ-ਵਾਲੇਟ ਕੰਪਨੀ ਤੋਂ ਬੋਲ ਰਿਹਾ ਹੈ। ਕੇਵਾਈਸੀ ਕਲੀਅਰ ਕਰਵਾਉਣ ਲਈ ਖਾਤਾ ਈ-ਵਾਲੇਟ ਨਾਲ ਜੋੜਣਾ ਹੋਵੇਗਾ। ਇਸ ਤੋਂ ਬਾਅਦ ਉਸ ਨੂੰ ਲਿੰਕ ਭੇਜ ਕੇ ਫੋਨ ਨੰਬਰ, ਕਾਰਡ ਡਿਟੇਲ ਤੇ ਆਈਡੀ ਪਰੂਫ ਅਪਲੋਡ ਕਰਨ ਨੂੰ ਕਿਹਾ। KYC ਦਾ ਪ੍ਰੋਸੈਸ ਪੂਰਾ ਹੋਣ ਤੋਂ ਬਾਅਦ 2001 ਰੁਪਏ ਈ-ਵਾਲੇਟ ਵਿੱਚ ਪਾਉਣ ਨੂੰ ਕਿਹਾ ਤਾਂ ਜੋ ਚੈੱਕ ਕੀਤਾ ਜਾ ਸਕੇ। ਇਸ ਤੋਂ ਬਾਅਦ ਕੁਝ ਟਾਈਮ ਮਗਰੋਂ ਮੈਸੇਜ ਆਇਆ ਕਿ ਤੁਹਾਡੇ ਈ-ਵਾਲੇਟ ਤੋਂ ਕਿਸੇ ਨੇ 2700 ਰੁਪਏ ਦਾ ਲੈਣ-ਦੇਣ ਕੀਤਾ ਹੈ। ਇਸ ਤੋਂ ਬਾਅਦ ਜਦੋਂ ਕੰਪਨੀ ਨੂੰ ਫੋਨ ਕਰਕੇ ਇਸ ਬਾਰੇ ਪੁੱਛਿਆ ਗਿਆ ਤਾਂ ਕੰਪਨੀ ਨੇ ਕਿਹਾ ਕਿ ਤੁਸੀਂ ਹੀ ਇਸ ਨਾਲ ਖਰੀਦਾਰੀ ਕੀਤੀ ਹੈ। ਇਸ ਤੋਂ ਬਾਅਦ 9999 ਰੁਪਏ ਤੇ 4000 ਰੁਪਏ ਦਾ ਲੈਣ-ਦੇਣ ਹੋਇਆ। ਲਗਾਤਾਰ ਪਾਸੇ ਕਟਦੇ ਰਹੇ ਤੇ ਕੁਝ ਨਹੀਂ ਕੀਤਾ ਜਾ ਸਕਿਆ। ਅਖੀਰ ਪਤਾ ਲੱਗਿਆ ਕਿ ਕਿਸੇ ਨੇ ਫਰਜ਼ੀ ਤਰੀਕੇ ਨਾਲ ਅਕਾਉਂਟ ਡਿਟੇਲ ਪਤਾ ਕਰ ਲਈ।