ਬਰੇਲੀ: ਦੇਸ਼ ਵਿੱਚ 12 ਸਾਲ ਤੋਂ ਘੱਟ ਉਮਰ ਦੀਆਂ ਬੱਚੀਆਂ ਨਾਲ ਬਲਾਤਕਾਰ ਸਬੰਧੀ ਸਖ਼ਤ ਕਾਨੂੰਨ ਬਣਾਏ ਜਾਣ ਤੋਂ ਬਾਅਦ ਵੀ ਲਗਾਤਾਰ ਦੂਜੇ ਦਿਨ ਬਲਾਤਕਾਰ ਦੀਆਂ ਸ਼ਰਮਨਾਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਤਾਜ਼ਾ ਮਾਮਲਾ ਯੂਪੀ ਦੇ ਬਰੇਲੀ ਦੀ ਹੈ ਜਿੱਥੇ ਖੇਤਾਂ ਵਿੱਚ ਖੇਡ ਰਹੀ 8 ਸਾਲਾ ਮਾਸੂਮ ਬੱਚੀ ਨੂੰ 14 ਸਾਲ ਦੇ ਬੱਚੇ ਨੇ ਹੀ ਹਵਸ ਦਾ ਸ਼ਿਕਾਰ ਬਣਾ ਲਿਆ। ਪੁਲਿਸ ਨੇ ਮੁਲਜ਼ਮ ਬੱਚੇ ਨੂੰ ਹਿਰਾਸਤ ਵਿੱਚ ਲੈ ਲਿਆ ਹੈ।

 

ਮੁਲਜ਼ਮ ਨੇ ਦੱਸਿਆ ਕਿ ਉਸ ਨੇ ਬੀਤੇ ਦਿਨ ਦੁਪਹਿਰ ਵੇਲ਼ੇ ਬੱਚੀ ਨਾਲ ਬਲਾਤਕਾਰ ਕੀਤਾ। ਬੱਚੀ ਨੇ ਘਰ ਜਾ ਕੇ ਆਪਣੀ ਮਾਂ ਨੂੰ ਸਾਰੀ ਘਟਨਾ ਬਿਆਨ ਕੀਤੀ। ਇਸ ਪਿੱਛੋਂ ਬੱਚੀ ਦੇ ਪਿਤਾ ਨੇ ਅੱਜ ਸੀਬੀਗੰਜ ਥਾਣੇ ’ਚ ਸ਼ਿਕਾਇਤ ਦਰਜ ਕਰਾਈ। ਪੁਲਿਸ ਨੇ ਤੁਰੰਤ ਮੁਕੱਦਮ ਦਰਜ ਕਰਕੇ ਮੁਲਜ਼ਮ ਬੱਚੇ ਨੂੰ ਉਸ ਦੇ ਘਰੋਂ ਦਬੋਚ ਲਿਆ। ਮੁਲਜ਼ਮ ਤੀਜੀ ਜਮਾਤ ਦਾ ਵਿਦਿਆਰਥੀ ਹੈ ਜਦਕਿ ਪੀੜਤ ਬੱਚੀ ਮਹਿਜ਼ ਪਹਿਲੀ ਜਮਾਤ ’ਚ ਪੜ੍ਹਦੀ ਹੈ। ਪੀੜਤ ਬੱਚੀ ਅਜੇ ਹਸਪਤਾਲ ਵਿੱਚ ਦਾਖਲ ਹੈ।