ਹਿਸਾਰ: ਭੂਤਰੇ ਜਵਾਈ ਨੇ ਸਹੁਰੇ ਘਰ ਆ ਕੇ ਦਹਿਸ਼ਤ ਮਚਾ ਦਿੱਤੀ। ਉਸ ਨੇ ਸੱਸ ਤੇ ਚਾਚੀ ਸੱਸ ਨੂੰ ਗੋਲੀਆਂ ਨਾਲ ਭੁੰਨ੍ਹ ਦਿੱਤਾ। ਜਵਾਈ ਇੰਨਾ ਭੂਤਰਿਆ ਹੋਇਆ ਸੀ ਕਿ ਪੁਲਿਸ ਦੀ ਘੇਰਾਬੰਦੀ ਵਿੱਚ ਵੀ ਤਿੰਨ ਘੰਟੇ ਫਾਇਰਿੰਗ ਕਰਦਾ ਰਿਹਾ। ਘਟਨਾ ਫਤਿਆਬਾਦ ਦੇ ਪਿੰਡ ਗੋਰਖਪੁਰ ਦੀ ਹੈ।
ਬਾਅਦ ਵਿੱਚ ਉਸ ਨੇ ਪੁਲਿਸ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਮੁਲਜ਼ਮ ਸਾਬਕਾ ਫੌਜੀ ਹੈ ਤੇ ਉਹ ਸਹੁਰਾ ਪਰਿਵਾਰ ਤੋਂ 18 ਲੱਖ ਰੁਪਏ ਮੰਗ ਰਿਹਾ ਸੀ। ਸਹੁਰਾ ਪਰਿਵਾਰ ਨੇ ਦੱਸਿਆ ਕਿ ਉਹ ਸਕੂਟੀ 'ਤੇ ਸਵਾਰ ਹੋ ਕੇ ਆਇਆ ਤੇ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਦੀ ਪਤਨੀ ਡੇਢ ਮਹੀਨੇ ਤੋਂ ਪੇਕੇ ਹੀ ਰਹਿ ਰਹੀ ਹੈ। ਉਹ 18 ਲੱਖ ਰੁਪਏ ਮੰਗ ਰਿਹਾ ਸੀ ਜਿਸ ਕਰਕੇ ਝਗੜਾ ਹੋਇਆ।
ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।