ਚੰਡੀਗੜ੍ਹ: ਭਾਰਤੀ ਫੌਜ ਨੇ ਰਜੌਰੀ ਤੇ ਪੁਣਛ ਵਿੱਚ ਸੋਮਵਾਰ ਨੂੰ ਜਵਾਬੀ ਕਾਰਵਾਈ ਕਰਦਿਆਂ 5 ਪਾਕਿਸਤਾਨੀ ਰੇਂਜਰਸ ਮਾਰ ਮੁਕਾਏ ਅਤੇ ਉਨ੍ਹਾਂ ਦੇ 3 ਬੰਕਰਾਂ ਨੂੰ ਵੀ ਤਬਾਹ ਕਰ ਦਿੱਤਾ। ਇਸ ਗੋਲੀਬਾਰੀ ਦੌਰਾਨ 20 ਪਾਕਿਸਤਾਨੀ ਨਾਗਰਿਕਾਂ ਵੀ ਜ਼ਖ਼ਮੀ ਹੋਏ ਹਨ। ਸੂਤਰਾਂ ਮੁਤਾਬਕ ਸੁੰਦਰਬਨੀ ਵਿੱਚ ਪਾਕਿਸਤਾਨੀ ਹਿੱਸੇ ਦੇ ਕਸ਼ਮੀਰ ਦੇ ਬੱਟਲ ਇਲਾਕੇ ਦੇ ਪਿੰਡ ਦੇਵਾ ਵਿੱਚ ਸਯਬ ਤੋਂ ਜ਼ਿਆਦਾ ਨੁਕਸਾਨ ਹੋਇਆ ਜਿੱਥੇ ਪਾਕਿਸਤਾਨ ਦੇ 4 ਜਵਾਨ ਮਾਰੇ ਗਏ ਤੇ 10 ਤੋਂ ਵੱਧ ਨਾਗਰਿਕ ਜ਼ਖ਼ਮੀ ਹੋਏ।

 

ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਜੇ ਪੁਣਛ ਜ਼ਿਲ੍ਹੇ ਵਿੱਚ ਪਾਕਿਸਤਾਨ ਵੱਲੋਂ ਲਗਾਤਾਰ ਤਿੰਨ ਦਿਨ (ਸ਼ਨੀਵਾਰ, ਐਤਵਾਰ ਤੇ ਸੋਮਵਾਰ) ਗੋਲੀਬਾਰੀ ਦੀ ਉਲੰਘਣਾ ਕੀਤੀ ਗਈ ਜਿਸ ਤੋਂ ਬਾਅਦ  ਭਾਰਤੀ ਫੌਜ ਨੇ ਸੋਮਵਾਰ ਨੂੰ ਇਹ ਜਵਾਬੀ ਕਾਰਵਾਈ ਕੀਤੀ ਹੈ।