ਮਹਿਤਾਬ-ਉਦ-ਦੀਨ


IND vs ENG 3rd T20: ਅਹਿਮਦਾਬਾਦ ਦੇ ਇੱਕ ਵਿਅਕਤੀ ਨੇ ਧਮਕੀ ਦਿੱਤੀ ਹੈ ਕਿ ਜੇ ਭਾਰਤ ਤੇ ਇੰਗਲੈਂਡ ਵਿਚਾਲੇ T20 ਕ੍ਰਿਕਟ ਮੈਚਾਂ ਦੀ ਲੜੀ ਕੋਵਿਡ ਕੇਸਾਂ ਦੇ ਵਾਧੇ ਦੇ ਬਾਵਜੂਦ ਜਾਰੀ ਰੱਖੀ ਗਈ, ਤਾਂ ਉਹ ਖ਼ੁਦਕੁਸ਼ੀ ਕਰ ਲਵੇਗਾ। ਇਸ ਸਬੰਧੀ ਚਾਂਦਖੇੜਾ ਪੁਲਿਸ ਥਾਣੇ ਵਿੱਚ ਐਫ਼ਆਈਆਰ ਦਾਇਰ ਕਰ ਲਈ ਗਈ ਹੈ। ਧਮਕੀ ਦੇਣ ਵਾਲੇ ਦੀ ਸ਼ਨਾਖ਼ਤ ਪੰਕਜ ਪਟੇਲ ਨਿਵਾਸੀ ਗਾਂਧੀਨਗਰ ਵਜੋਂ ਹੋਈ ਹੈ।


ਪੰਕਜ ਨੇ ਸੀਨੀਅਰ ਪੁਲਿਸ ਇੰਸਪੈਕਟਰ ਕੇਵੀ ਪਟੇਲ ਨੂੰ ਫ਼ੋਨ ਕਰਕੇ ਖ਼ੁਦ ਨੂੰ ਅੱਗ ਲਾ ਕੇ ਖ਼ਤਮ ਕਰ ਲੈਣ ਦੀ ਧਮਕੀ ਦਿੱਤੀ ਸੀ। ਦੱਸ ਦੇਈਏ ਕਿ ਕੇਵੀ ਪਟੇਲ ਦੀ ਡਿਊਟੀ ਪਹਿਲੇ T20 ਮੈਚ ਦੌਰਾਨ ਨਰਿੰਦਰ ਮੋਦੀ ਸਟੇਡੀਅਮ ’ਚ ਲੱਗੀ ਰਹੀ ਸੀ।


ਪੰਕਜ ਦਾ ਕਹਿਣਾ ਹੈ ਕਿ ਮੈਚਾਂ ਦੌਰਾਨ ਸਮਾਜਕ ਦੂਰੀ ਦਾ ਕੋਈ ਧਿਆਨ ਨਹੀਂ ਰੱਖਿਆ ਜਾ ਰਿਹਾ, ਇਸ ਲਈ ਚੱਲ ਰਹੇ ਮੈਚ ਰੱਦ ਹੋਣੇ ਚਾਹੀਦੇ ਹਨ। ਨਰਿੰਦਰ ਮੋਦੀ ਸਟੇਡੀਅਮ ਵਿੱਚ 75,000 ਦਰਸ਼ਕਾਂ ਦੇ ਬੈਠਣ ਦੀ ਸਮਰੱਥਾ ਹੈ।


ਦੋਸ਼ ਹੈ ਕਿ ਪੰਕਜ ਨੇ ਫ਼ੋਨ ਉੱਤੇ ਗੁਜਰਾਤ ਦੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਲਈ ਵੀ ਭੱਦੀ ਅਤੇ ਗਾਲੀ–ਗਲੋਚ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਦੀ ਸਰਕਾਰ ਕੋਵਿਡ-19 ਦੇ ਨਵੇਂ ਮਾਮਲਿਆਂ ਦਾ ਵਾਧਾ ਰੋਕਣ ਤੋਂ ਪੂਰੀ ਤਰ੍ਹਾਂ ਨਾਕਾਮ ਰਹੀ ਹੈ। ਪੁਲਿਸ ਹੁਣ ਮਾਮਲਾ ਦਰਜ ਕਰ ਕੇ ਇਸ ਦੀ ਜਾਂਚ ਕਰ ਰਹੀ ਹੈ।


ਇਹ ਵੀ ਪੜ੍ਹੋ: ਬਟਾਲਾ ਦੇ ਇੱਕੋ ਘਰ 'ਚ ਕੋਰੋਨਾ ਦਾ ਡਬਲ ਅਟੈਕ, ਦੋ ਸਕੇ ਭਰਾਵਾਂ ਦੀ ਮੌਤ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904