ਨਵੀਂ ਦਿੱਲੀ: ਕੋਰੋਨਾ ਵਾਇਰਸ ਦਾ ਪਸਾਰ ਰੋਕਣ ਲਈ ਦੇਸ਼ ਭਰ 'ਚ ਤਿੰਨ ਮਈ ਤਕ ਲੌਕਡਾਊਨ ਲਾਗੂ ਕੀਤਾ ਗਿਆ ਹੈ। ਉੱਥੇ ਹੀ ਲੋਕਾਂ ਨੂੰ ਲਗਾਤਾਰ ਸੋਸ਼ਲ ਡਿਸਟੈਂਸ ਕਾਇਮ ਰੱਖਣ ਦੀ ਅਪੀਲ ਕੀਤੀ ਜਾ ਰਹੀ ਹੈ। ਅਜਿਹੇ 'ਚ ਕਈ ਲੋਕ ਸੋਸ਼ਲ ਡਿਸਟੈਂਸ ਰੱਖਣ ਲਈ ਕਈ ਤਰੀਕੇ ਅਜਮਾ ਰਹੇ ਹਨ।


ਇਕ ਅਜਿਹੇ ਸ਼ਖ਼ਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸਨੇ ਆਪਣੇ ਈ-ਰਿਕਸ਼ਾ ਨੂੰ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਰੱਖਦਿਆਂ ਹੋਇਆਂ ਤਿਆਰ ਕੀਤਾ ਹੈ। ਈ-ਰਿਕਸ਼ਾ ਦੇ ਡਰਾਇਵਰ ਨੇ ਸਵਾਰੀਆਂ ਦੇ ਬੈਠਣ ਲਈ ਵੱਖ-ਵੱਖ ਸੈਕਸ਼ਨ ਬਣਾਏ ਹਨ ਤਾਂ ਜੋ ਸੋਸ਼ਲ ਡਿਸਟੈਂਸ ਮੇਨਟੇਨ ਰਹੇ। ਇਸ ਡਰਾਇਵਰ ਦੀ ਇਹ ਤਰਕੀਬ ਲੋਕਾਂ ਨੂੰ ਖੂਬ ਪਸੰਦ ਆ ਰਹੀ ਹੈ।


ਸੋਸ਼ਲ ਮੀਡੀਆ 'ਤੇ ਘੁੰਮਦਿਆਂ ਹੋਇਆਂ ਇਹ ਵੀਡੀਓ ਦੇਸ਼ ਦੇ ਜਾਣੇ ਮਾਣੇ ਬਿਜ਼ਨੈਸਮੈਨ ਆਨੰਦ ਮਹਿੰਦਰਾ ਕੋਲ ਪਹੁੰਚੀ ਤਾਂ ਉਨ੍ਹਾਂ ਨੂੰ ਡਰਾਇਵਰ ਦਾ ਇਹ ਆਈਡੀਆ ਬਹੁਤ ਪਸੰਦ ਆਇਆ। ਉਨ੍ਹਾਂ ਟਵਿੱਟਰ 'ਤੇ ਇਹ ਵੀਡੀਓ ਸਾਂਝੀ ਕਰਦਿਆਂ ਲਿਖਿਆ ਕਿ 'ਦੇਸ਼ ਦੇ ਲੋਕਾਂ 'ਚ ਹਾਲਾਤ ਮੁਤਾਬਕ ਖੁਦ ਨੂੰ ਢਾਲ ਲੈਣ ਦੀ ਅਦਭੁਤ ਸਮਰੱਥਾ ਹੈ। ਉਨ੍ਹਾਂ ਦੀ ਇਹ ਸਮਰੱਥਾ ਦੇਖ ਕੇ ਮੈਂ ਹਮੇਸ਼ਾਂ ਹੈਰਾਨ ਰਹਿ ਜਾਂਦਾ ਹਾਂ।'





ਏਨਾ ਹੀ ਨਹੀਂ ਆਨੰਦ ਮਹੇਂਦਰਾ ਨੇ ਇਸ ਡ੍ਰਾਇਵਰ ਨੂੰ ਜੌਬ ਆਫ਼ਰ ਵੀ ਕੀਤੀ ਹੈ। ਉਨ੍ਹਾਂ ਮਹਿੰਦਰਾ ਐਂਡ ਮਹਿੰਦਰਾ ਲਿਮਿਟਡ 'ਚ ਆਟੋ ਐਂਡ ਫਾਰਮ ਸੈਕਟਰ 'ਚ ਐਗਜ਼ੀਕਿਊਟਿਵ ਡਾਇਰੈਕਟਰ ਰਾਜੇਸ਼ ਜੇਜੁਰੀਕਰ ਨੂੰ ਇਸ ਡਰਾਇਵਰ ਨੂੰ ਬਤੌਰ ਐਡਵਾਇਜ਼ਰ ਨਿਯਕਤ ਕਰਨ ਦੀ ਸਲਾਹ ਵੀ ਦਿੱਤੀ।


Car loan Information:

Calculate Car Loan EMI