ਮਥੁਰਾ (ਉੱਤਰ ਪ੍ਰਦੇਸ਼): 17 ਸਾਲਾਂ ਦੇ ਲੜਕੇ ਵੱਲੋਂ ਰੋਹ ’ਚ ਆ ਕੇ ਆਪਣੇ ਪਿਤਾ ਦਾ ਕਤਲ ਕਰਨ ਤੇ ਫਿਰ ਟੀਵੀ ਲੜੀਵਾਰ ‘ਕ੍ਰਾਈਮ ਪੈਟਰੋਲ’ ਵੇਖ ਕੇ ਵਾਰਦਾਤ ਦੇ ਸਾਰੇ ਸਬੂਤ ਨਸ਼ਟ ਕਰਨ ਦੀ ਸਨਸਨੀਖ਼ੇਜ਼ ਵਾਰਦਾਤ ਸਾਹਮਣੇ ਆਈ ਹੈ। ਬਾਰ੍ਹਵੀਂ ਜਮਾਤ ’ਚ ਪੜ੍ਹਦੇ ਇਸ ਲੜਕੇ ਨੂੰ ਕੱਲ੍ਹ ਗ੍ਰਿਫ਼ਤਾਰ ਕੀਤਾ ਗਿਆ। ਜਦੋਂ ਉਸ ਦਾ ਮੋਬਾਈਲ ਫ਼ੋਨ ਚੈੱਕ ਕੀਤਾ ਗਿਆ, ਤਾਂ ਇਹ ਪਾਇਆ ਗਿਆ ਕਿ ਉਸ ਨੇ ‘ਕ੍ਰਾਈਮ ਪੈਟਰੋਲ’ ਦੀਆਂ ਕਿਸ਼ਤਾਂ ਨੂੰ 100 ਵਾਰ ਵੇਖਿਆ ਸੀ।
ਆਈਏਐਨਐਸ ਦੀ ਰਿਪੋਰਟ ਮੁਤਾਬਕ ਉੱਤਰ ਪ੍ਰਦੇਸ਼ ਦੇ ਸ਼ਹਿਰ ਮਥੁਰਾ ਦੇ ਇਸ ਲੜਕੇ ਨੇ ਆਪਣੇ 42 ਸਾਲਾ ਪਿਤਾ ਮਨੋਜ ਮਿਸ਼ਰਾ ਦਾ ਕਤਲ ਬੀਤੀ 2 ਮਈ ਨੂੰ ਕੀਤਾ ਸੀ, ਜਦੋਂ ਉਸ ਨੂੰ ਬੁਰੀ ਤਰ੍ਹਾਂ ਝਿੜਕਿਆ ਗਿਆ ਸੀ। ਲੜਕੇ ਨੇ ਆਪਣੇ ਪਿਤਾ ਦੇ ਸਿਰ ਉੱਤੇ ਲੋਹੇ ਦੀ ਰਾਡ ਮਾਰੀ। ਉਹ ਬੇਹੋਸ਼ ਹੋ ਗਏ, ਫਿਰ ਲੜਕੇ ਨੇ ਕੱਪੜੇ ਦੇ ਇੱਕ ਟੁਕੜੇ ਨਾਲ ਉਨ੍ਹਾਂ ਦਾ ਗਲਾ ਘੁੱਟਿਆ।
ਫਿਰ ਉਸੇ ਰਾਤ ਲੜਕਾ ਆਪਣੀ ਮਾਂ ਦੀ ਮਦਦ ਨਾਲ ਆਪਣੀ ਸਕੂਟੀ ਉੱਤੇ ਲਾਸ਼ ਨੂੰ ਪੰਜ ਕਿਲੋਮੀਟਰ ਦੂਰ ਜੰਗਲ ਵਿੱਚ ਲੈ ਕੇ ਗਿਆ ਤੇ ਉੱਥੇ ਪੈਟਰੋਲ ਤੇ ਟਾਇਲਟ ਕਲੀਨਰ ਦੀ ਮਦਦ ਨਾਲ ਲਾਸ਼ ਨੂੰ ਸਾੜ ਦਿੱਤਾ; ਤਾਂ ਜੋ ਸਾਰੇ ਸਬੂਤ ਹੀ ਖ਼ਤਮ ਹੋ ਜਾਣ।
3 ਮਈ ਨੂੰ ਪੁਲਿਸ ਨੂੰ ਅੱਧ ਸੜੀ ਲਾਸ਼ ਬਰਾਮਦ ਹੋਈ, ਜਿਸ ਦੀ ਤਿੰਨ ਹਫ਼ਤਿਆਂ ਤੱਕ ਸ਼ਨਾਖ਼ਤ ਹੀ ਨਾ ਹੋ ਸਕੀ ਕਿਉਂਕਿ ਕਿਸੇ ਪੁਲਿਸ ਥਾਣੇ ਵਿੱਚ ਕਿਸੇ ਨੇ ਗੁੰਮਸ਼ੁਦਗੀ ਦੀ ਕੋਈ ਰਿਪੋਰਟ ਹੀ ਨਹੀਂ ਲਿਖਵਾਈ ਸੀ। ਅੰਤ ਪਰਿਵਾਰ ਨੇ 27 ਮਈ ਨੂੰ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਅਜਿਹਾ ਉਨ੍ਹਾਂ ਨੂੰ ਇਸਕੌਨ ਅਧਿਕਾਰੀਆਂ ਦੇ ਦਬਾਅ ਕਾਰਣ ਕਰਨਾ ਪਿਆ ਸੀ ਕਿਉਂਕਿ ਮਨੋਜ ਮਿਸ਼ਰਾ ਉੱਥੇ ਚੰਦਾ ਇਕੱਠਾ ਕਰਨ ਦਾ ਕੰਮ ਕਰਦੇ ਸਨ।
ਮਨੋਜ ਮਿਸ਼ਰਾ ਨਾਲ ਕੰਮ ਕਰਦੇ ਰਹੇ ਕੁਝ ਸਾਥੀਆਂ ਨੇ ਐਨਕ ਤੋਂ ਲਾਸ਼ ਦੀ ਸ਼ਨਾਖ਼ਤ ਕਰ ਲਈ। ਸਾਥੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਮਨੋਜ ਦੇ ਗ਼ਾਇਬ ਹੋਣ ’ਤੇ ਸ਼ੱਕ ਇਸ ਲਈ ਨਹੀਂ ਪਿਆ ਸੀ ਕਿਉਂਕਿ ਮਨੋਜ ਅਕਸਰ ਭਗਵਦ ਗੀਤਾ ਦਾ ਪ੍ਰਚਾਰ ਕਰਨ ਲਈ ਯਾਤਰਾ ਕਰਦਾ ਹੋਇਆ ਦੂਰ-ਦੁਰਾਡੇ ਨਿੱਕਲ ਜਾਂਦਾ ਹੁੰਦਾ ਸੀ।
ਕੈਪਟਨ ਖਿਲਾਫ਼ ਬੀਜੇਪੀ ਮਹਿਲਾ ਵਰਕਰਾਂ ਦਾ ਮੋਰਚਾ
ਮਥੁਰਾ ਦੇ ਐੱਸਪੀ (ਸਿਟੀ) ਉਦੇ ਸ਼ੰਕਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਜਦੋਂ ਵੀ ਮਨੋਜ ਦੇ ਪੁੱਤਰ ਨੂੰ ਪੁੱਛਗਿੱਛ ਲਈ ਸੱਦਿਆ, ਉਹ ਤਦ ਹੀ ਟਾਲ-ਮਟੋਲ ਕਰ ਦਿੰਦਾ ਸੀ। ਸਗੋਂ ਅੱਗਿਓਂ ਪੁੱਛਦਾ ਕਿ ਉਹ ਕਾਨੂੰਨ ਦੀ ਕਿਹੜੀਆਂ ਵਿਵਸਥਾਵਾਂ ਦੇ ਆਧਾਰ ਉੱਤੇ ਉਸ ਤੋਂ ਪੁੱਛਗਿੱਛ ਕਰ ਰਹੇ ਹਨ।
ਫਿਰ ਜਦੋਂ ਪੁਲਿਸ ਨੇ ਉਸ ਦਾ ਮੋਬਾਇਲ ਫ਼ੋਨ ਚੈੱਕ ਕੀਤਾ, ਤਾਂ ਉਨ੍ਹਾਂ ਉਸ ਵਿੱਚ ਪਾਇਆ ਕਿ ਉਸ ਲੜਕੇ ਨੇ ‘ਕ੍ਰਾਈਮ ਪੈਟਰੋਲ’ ਦੀਆਂ ਕਿਸ਼ਤਾਂ 100 ਵਾਰ ਵੇਖੀਆਂ ਸਨ। ਤਦ ਲੜਕੇ ਤੋਂ ਕਈ ਵਾਰ ਪੁੱਛਗਿੱਛ ਕੀਤੀ ਗਈ ਤੇ ਆਖ਼ਰ ਉਹ ਫੁੱਟ ਪਿਆ ਤੇ ਆਪਣੇ ਜੁਰਮ ਦਾ ਇਕਬਾਲ ਕਰ ਲਿਆ। ਪੁਲਿਸ ਨੇ ਲੜਕੇ ਤੇ ਉਸ ਦੀ 39 ਸਾਲਾ ਮਾਂ ਸੰਗੀਤਾ ਮਿਸ਼ਰਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਲੜਕੇ ਦੀ 11 ਸਾਲਾ ਭੈਣ ਨੂੰ ਦਾਦਕਿਆਂ ਹਵਾਲੇ ਕਰ ਦਿੱਤਾ ਗਿਆ ਹੈ।
ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਬਾਰੇ ਵੱਡਾ ਖੁਲਾਸਾ! ਕੰਬ ਰਹੇ ਸੀ ਜਨਰਲ ਬਾਜਵਾ ਦੇ ਪੈਰ, ਕੁਰੈਸ਼ੀ ਦੇ ਮੱਥੇ 'ਤੇ ਸੀ ਪਸੀਨਾ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
12ਵੀਂ 'ਚ ਪੜ੍ਹਦੇ ਮੁੰਡੇ ਨੇ ਕੀਤਾ ਪਿਓ ਦਾ ਕਤਲ, 100 ਵਾਰ ਵੀਡੀਓ ਵੇਖ ਸਿੱਖੇ ਢੰਗ-ਤਰੀਕੇ
ਏਬੀਪੀ ਸਾਂਝਾ
Updated at:
29 Oct 2020 03:13 PM (IST)
3 ਮਈ ਨੂੰ ਪੁਲਿਸ ਨੂੰ ਅੱਧ ਸੜੀ ਲਾਸ਼ ਬਰਾਮਦ ਹੋਈ, ਜਿਸ ਦੀ ਤਿੰਨ ਹਫ਼ਤਿਆਂ ਤੱਕ ਸ਼ਨਾਖ਼ਤ ਹੀ ਨਾ ਹੋ ਸਕੀ ਕਿਉਂਕਿ ਕਿਸੇ ਪੁਲਿਸ ਥਾਣੇ ਵਿੱਚ ਕਿਸੇ ਨੇ ਗੁੰਮਸ਼ੁਦਗੀ ਦੀ ਕੋਈ ਰਿਪੋਰਟ ਹੀ ਨਹੀਂ ਲਿਖਵਾਈ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -