Maratha Reservation Protest: ਮਰਾਠਾ ਰਾਖਵਾਂਕਰਨ ਲਈ ਪ੍ਰਦਰਸ਼ਨ ਕਰ ਰਹੇ ਇੱਕ ਨੌਜਵਾਨ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਖੁਦਕੁਸ਼ੀ ਕਰਨ ਵਾਲੇ ਨੌਜਵਾਨ ਦਾ ਨਾਂ ਸੁਨੀਲ ਕਾਵਲੇ ਹੈ, ਜਿਸ ਦੀ ਉਮਰ 45 ਸਾਲ ਦੱਸੀ ਜਾ ਰਹੀ ਹੈ। ਇਸ ਨੌਜਵਾਨ ਨੇ ਮੁੰਬਈ ਦੇ ਬਾਂਦਰਾ ਈਸਟ 'ਚ ਵੈਸਟਰਨ ਐਕਸਪ੍ਰੈਸ ਵੇਅ 'ਤੇ ਬਣੇ ਫਲਾਈਓਵਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਆਤਮਹੱਤਿਆ ਕਰਨ ਵਾਲਾ ਵਿਅਕਤੀ ਅੰਬੇਡ ਤਾਲੁਕਾ ਦਾ ਵਸਨੀਕ ਹੈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁੰਬਈ ਦੇ ਸਿਓਨ ਹਸਪਤਾਲ ਲਿਜਾਇਆ ਗਿਆ ਹੈ। ਹੁਣ ਇਸ ਘਟਨਾ ਨੂੰ ਲੈ ਕੇ ਸੂਬੇ ਵਿੱਚ ਸਿਆਸੀ ਹਲਚਲ ਹੋਣ ਦੀ ਸੰਭਾਵਨਾ ਹੈ। ਬਾਂਦਰਾ ਖੇਰਵਾੜੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੋਂ ਸੁਸਾਈਡ ਨੋਟ ਵੀ ਮਿਲਿਆ ਹੈ।


ਜ਼ਿਕਰ ਕਰ ਦਈਏ ਕਿ ਸੋਸ਼ਲ ਮੀਡੀਆ 'ਤੇ ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਹੈ ਕਿ ਇੱਕ ਵਿਅਕਤੀ ਨੇ ਮੁੰਬਈ ਦੇ ਬਾਂਦਰਾ ਫਲਾਈਓਵਰ 'ਤੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਹੈ। ਵੀਡੀਓ 'ਚ ਵਿਅਕਤੀ ਨੂੰ ਗਲੇ 'ਚ ਰੱਸੀ ਬੰਨ੍ਹ ਕੇ ਲਟਕਦਾ ਦਿਖਾਇਆ ਗਿਆ ਹੈ।






 


ਪੁਲਿਸ ਮਾਮਲੇ ਦੀ ਜਾਂਚ ਕਰ ਰਹੀ 


ਸੁਨੀਲ ਕਾਵਲੇ ਜਲਾਨੀਆ ਦਾ ਰਹਿਣ ਵਾਲਾ ਸੀ। ਉਸ ਦੇ ਬੈਗ ਵਿੱਚੋਂ ਇੱਕ ਸੁਸਾਈਡ ਨੋਟ ਮਿਲਿਆ ਹੈ। ਇਸ ਨੋਟ 'ਚ ਉਸ ਨੇ ਸਾਰਿਆਂ ਤੋਂ ਮੁਆਫੀ ਵੀ ਮੰਗੀ ਹੈ। ਵਿਨੋਦ ਪਾਟਿਲ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਮਰਾਠਾ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਖੁਦਕੁਸ਼ੀ ਕੀਤੀ ਹੈ। ਇਸ ਮਾਮਲੇ ਵਿੱਚ ਖੇਰਵਾੜੀ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਘਟਨਾ ਦੀ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। ਆਤਮਹੱਤਿਆ ਕਰਨ ਵਾਲਾ ਵਿਅਕਤੀ ਅੰਬੇਡ ਤਾਲੁਕਾ ਦਾ ਵਸਨੀਕ ਹੈ ਅਤੇ ਉਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਮੁੰਬਈ ਦੇ ਸਿਓਨ ਹਸਪਤਾਲ ਭੇਜ ਦਿੱਤਾ ਗਿਆ ਹੈ।


ਕੁਝ ਦਿਨ ਪਹਿਲਾਂ ਵੀ ਇੱਕ ਨੌਜਵਾਨ ਨੇ ਕਰ ਲਈ ਸੀ ਖੁਦਕੁਸ਼ੀ 


ਮਰਾਠਾ ਭਾਈਚਾਰੇ ਲਈ ਰਾਖਵੇਂਕਰਨ ਦੀ ਮੰਗ ਨੂੰ ਲੈ ਕੇ ਜਾਲਨਾ ਜ਼ਿਲੇ ਦੇ ਅੰਤਰਵਾਲੀ ਸਰਤੀ 'ਚ ਭੁੱਖ ਹੜਤਾਲ 'ਤੇ ਬੈਠੇ ਧਾਰਾਸ਼ਿਵ ਜ਼ਿਲੇ ਦੇ ਉਮਰਗਾ ਤਾਲੁਕਾ ਦੇ ਮਦਾਜ ਦੇ ਇੱਕ ਮਰਾਠਾ ਨੌਜਵਾਨ ਨੇ ਪਿੰਡ ਦੀ ਸ਼ਿਵਕਾਲੀਨ ਵੈਜਨਾਥ ਮਹਾਰਾਜ ਝੀਲ 'ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਦੱਸ ਦੇਈਏ ਕਿ ਮਹਾਰਾਸ਼ਟਰ ਵਿੱਚ ਮਰਾਠਾ ਰਾਖਵਾਂਕਰਨ ਦੀ ਮੰਗ ਨੂੰ ਲੈ ਕੇ ਕਈ ਥਾਵਾਂ 'ਤੇ ਲੋਕ ਪ੍ਰਦਰਸ਼ਨ ਕਰ ਰਹੇ ਹਨ।