ਸੁਤਰਾਂ ਨੇ ਦੱਸਿਆ ਕਿ ਤਿੰਨਾਂ ਸੈਨਾਵਾਂ ਦੇ ਵਿਸ਼ੇਸ਼ ਬਲਾਂ ਨੂੰ ਘਾਟੀ ‘ਚ ਤਾਇਨਾਤ ਕਰਨ ਦੀ ਪ੍ਰਕਿਰੀਆ ਪਹਿਲਾਂ ਹੀ ਸ਼ੁਰੂ ਕੀਤੀ ਗਈ ਸੀ। ਸਭ ਤੋਂ ਪਹਿਲਾਂ ਅਰਮੀ ਪੈਰਾ ਨੂੰ ਸ਼੍ਰੀਨਗਰ ਨੇੜੇ ਅੱਤਵਾਦ ਪ੍ਰਭਾਵਿਤ ਇਲਾਕਿਆਂ ‘ਚ ਤਾਇਨਾਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਮਾਰਕੋਸ ਤੇ ਹਵਾਈ ਸੈਨਾ ਦੇ ਬਲਾਂ ਨੂੰ ਵੀ ਜਲਦ ਹੀ ਅੱਤਵਾਦ ਵਿਰੋਧੀ ਮੁਹਿੰਮ ‘ਚ ਪੂਰੀ ਤਰ੍ਹਾਂ ਸ਼ਾਮਲ ਕਰ ਲਿਆ ਜਾਵੇਗਾ।
ਜਦਕਿ ਕਸ਼ਮੀਰ ਘਾਟੀ ‘ਚ ਮਾਰਕੋਸ ਤੇ ਹਵਾਈ ਸੈਨਾ ਦੀ ਛੋਟੀ ਟੀਮ ਕੰਮ ਕਰ ਰਹੀ ਹੈ। ਇਹ ਪਹਿਲੀ ਵਾਰ ਹੈ ਜਦੋਂ ਸੂਬੇ ‘ਚ ਤਿੰਨੇ ਸੈਵਾਵਾਂ ਦੇ ਜਵਾਨ ਇਕੱਠੇ ਕੰਮ ਕਰਨਗੇ। ਉਨ੍ਹਾਂ ਨੇ ਦੱਸਿਆ ਕਿ ਮਾਰਕੋਸ ਕਮਾਂਡੋਜ਼ ਦੀ ਤਾਇਨਾਤੀ ਵੂਲਰ ਝੀਲ ਨੇੜੇ ਕੀਤੀ ਗਈ ਹੈ ਜਦਕਿ ਹਵਾਈ ਸੈਨਾ ਦੇ ਜਵਾਨਾਂ ਨੂੰ ਲੋਲਾਬ ਇਲਾਕੇ ਤੇ ਹਾਜਿਨ ‘ਚ ਤਾਇਨਾਤ ਕੀਤਾ ਹੈ।
ਕਸ਼ਮੀਰ ‘ਚ ਸੰਯੁਕਤ ਵਿਸ਼ੇਸ਼ ਬਲਾਂ ਦੀ ਤਾਇਨਾਤੀ ਦਾ ਮੁੱਦਾ ਜਵਾਨਾਂ ਨੂੰ ਸੰਯੁਕਤ ਤੌਰ ‘ਤੇ ਕਾਰਵਾਈ ਕਰਨ ਦਾ ਮਾਹੌਲ ਦੇਣਾ ਹੈ। ਵਿਸ਼ੇਸ਼ ਬਲਾਂ ਨੇ ਦੋ ਅਹਿਮ ਟ੍ਰੇਨਿੰਗ ਸੈਸ਼ਨ ‘ਚ ਹਿੱਸਾ ਲਿਆ ਸੀ। ਪਹਿਲਾਂ ਅਭਿਆਸ ਕੱਛ ਇਲਾਕੇ ‘ਚ ਤੇ ਦੂਜਾ ਅੰਡੇਮਾਨ-ਨਿਕੋਬਾਰ ਦੀਪ ਸਮੂਹ ‘ਚ ਹੋਇਆ ਸੀ।