ਮੁੰਬਈ: ਮਹਾਰਾਸ਼ਟਰ ‘ਚ ਰਾਜਨੀਤੀ ਨੂੰ ਲੈ ਕੇ ਜੋ ਵੀ ਕੁਝ ਹੋ ਰਿਹਾ ਹੈ, ਉਹ ਕਿਸੇ ਫ਼ਿਲਮੀ ਕਹਾਣੀ ਜਿਹਾ ਹੀ ਹੈ। ਅੱਜ ਸ਼ਰਦ ਪਵਾਰ ਦੀ ਐਨਸੀਪੀ ਦੇ ਤਿੰਨ ਵਿਧਾਇਕਾਂ ਨੇ ਪਾਰਟੀ ‘ਚ ਵਾਪਸੀ ਕਰ ਲਈ ਹੈ। ਕਾਂਗਰਸ ਅਤੇ ਐਨਸੀਪੀ ਨੇਤਾਵਾਂ ਨੇ ਇਨ੍ਹਾਂ ਤਿੰਨਾਂ ਵਿਧਾਇਕਾਂ ਨੂੰ ਕਬਜ਼ੇ ‘ਚ ਲੈ ਲਿਆ ਹੈ। ਇੱਕ ਵਿਧਾਇਕ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਗੁਰੂਗ੍ਰਾਮ ਦੇ ਓਬਰਾਏ ਹੋਟਲ ‘ਚ ਬੰਧਕ ਬਣਾ ਕੇ ਰੱਖੀਆ ਗਿਆ ਸੀ। ਇਨ੍ਹਾਂ ਤਿਮਂ ਵਿਧਾਇਕਾਂ ਦੇ ਵਾਪਸ ਆਉਣ ਤੋਂ ਬਾਅਦ ਐਨਸੀਪੀ 54 ਚੋਂ 52 ਵਿਧਾਇਕਾਂ ਨਾਲ ਆਉਣ ਦਾ ਦਾਅਵਾ ਕਰ ਰਹੀ ਹੀ।

ਇਸ ਤੋਂ ਪਹਿਲਾਂ ਦੱਸਿਆ ਜਾ ਰਿਹਾ ਸੀ ਕਿ ਐਨਸੀਪੀ ਦੇ ਪੰਜ ਵਿਧਾਇਕ ਲਾਪਤਾ ਹਨ। ਪਰ ਹੁਣ ਵਿਧਾਇਕਾਂ ਚੋਂ ਤਿੰਨ ਵਿਧਾਇਕ ਅਨਿਲ ਪਾਟਿਲ, ਦੌਲਤਸਦਰੋੜ ਅਤੇ ਨਿਿਤਨ ਪਵਾਰ ਮੁੰਬਈ ਵਾਪਸ ਆ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਤਿੰਨਾਂ ਨੂੰ ਵਾਪਸ ਲਿਆਉਣ ‘ਚ ਸ਼ਿਵਸੈਨਾ ਚੀਫ ਉਧਵ ਠਾਕਰੇ ਦੇ ਕਰੀਬੀ ਮਿਿਲੰਦੲ ਨਾਰਵੇਕਰ, ਸ਼ਿਵਸੈਨਾ ਨੇਤਾ ਏਕਨਾਥ ਸ਼ਿੰਦੇ ਅਤੇ ਐਨਸੀਪੀ ਵਿਧਾਇਕ ਜਿਤੇਂਦਰ ਅਵਹਾੜ ਦੀ ਅਹਿਮ ਭੂਮਿਕਾ ਰਹੀ ਹੈ।


ਮੁੰਬਈ ਵਾਪਸੀ ਕਰਨ ਵਾਲੇ ਵਿਧਾਇਕਾਂ ਦਾ ਕਹਿਣਾ ਹੈ, “ਸਾਨੂੰ ਗੁਰੂਗ੍ਰਾਮ ਦੇ ਓਬਰਾਏ ਹੋਟਲ ‘ਚ ਰੱਖੀਆ ਗਿਆ ਸੀ। ਉੱਥੇ ਕਾਫੀ ਸਿਕਊਟਰੀ ਸੀ। ਕੱਲ੍ਹ ਦੁਪਹਿਰ ਜਦੋਂ ਅਸੀਂ ‘ਕਿੰਗਡਮ ਆਫ਼ ਡ੍ਰਿਮਸ’ ‘ਚ ਖਾਣ ਖਾਣ ਗਏ ਤਾਂ ਐਨਸੀਪੀ ਮੁਖੀ ਸ਼ਰਦ ਪਵਾਰ ਨਾਲ ਸੰਪਰਕ ਕਰ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਗੁਰੂਗ੍ਰਾਮ ‘ਚ ਹਾਂ”।

ਇੰਨਾਂ ਹੀ ਨਹੀਂ ਵਿਧਾਇਕਾਂ ਦਾ ਕਹਿਣਾ ਹੈ ਕਿ ਹੋਟਲ ‘ਚ ਕੁਝ ਕਾਂਗਰਸ ਨੇਤਾਵਾਂ ਨੂੰ ਵੀ ਭੇਜਿਆ ਗਿਆ ਸੀ। ਜਿੱਥੇ ਹਰਿਆਣਾ ਪੁਲਿਸ ਅਤੇ ਹਰ ਫਲੌਰ ‘ਤੇ ਬਾਉਂਸਰ ਮੌਜੂਦ ਸੀ। ਇਸ ਤੋਂ ਬਾਅਦ ਹੁਣ ਅਜਿਤ ਪਵਾਰ ਦੇ ਖੇਮੇ ‘ਚ ਉਹ ਖੁਦ ਅਤੇ ਪਿੰਪਰੀ ਚਿੰਚਵੜ ਦੇ ਵਿਧਾਇਕ ਅਮਣਾ ਬਨਸੋੜੇ ਹੀ ਹਨ।