Indian Air Force Recruitment 2019: ਭਾਰਤੀ ਹਵਾਈ ਸੈਨਾ ਨੇ ਕੁਝ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਬਾਰ੍ਹਵੀਂ ਤੇ ਗ੍ਰੈਜੂਏਟ ਪਾਸ ਨੌਜਵਾਨ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰ ਸਕਦੇ ਹਨ। ਅਰਜ਼ੀ ਦੀ ਪ੍ਰਕਿਰਿਆ ਪਹਿਲੀ ਦਸੰਬਰ 2019 ਤੋਂ ਸ਼ੁਰੂ ਹੋਵੇਗੀ। ਆਨਲਾਈਨ ਅਰਜ਼ੀ ਦੇਣ ਦੀ ਆਖ਼ਰੀ ਤਰੀਕ 30 ਦਸੰਬਰ 2019 ਹੈ। ਚਾਹਵਾਨ ਅਤੇ ਯੋਗ ਉਮੀਦਵਾਰ ਭਾਰਤੀ ਹਵਾਈ ਸੈਨਾ ਦੀ ਅਧਿਕਾਰਤ ਵੈਬਸਾਈਟ 'ਤੇ ਜਾ ਕੇ ਅਰਜ਼ੀ ਦੇ ਸਕਦੇ ਹਨ।


ਅਸਾਮੀਆਂ ਤੇ ਯੋਗਤਾ


ਹਵਾਈ ਫੌਜ ਨੇ AFCAT Entry (ਫਲਾਇੰਗ ਬਰਾਂਚ), ਗਰਾਊਂਡ ਡਿਊਟੀ ਟੈਕਨੀਕਲ, ਗ੍ਰਾਊਂਡ ਡਿਊਟੀ ਨਾਨ ਟੈਕਨੀਕਲ ਤੇ ਐਨਸੀਸੀ ਸਪੈਸ਼ਨ ਐਂਟਰੀ (ਫਲਾਇੰਗ) ਲਈ ਅਰਜ਼ੀਆਂ ਮੰਗੀਆਂ ਹਨ।


AFCAT Entry (ਫਲਾਇੰਗ ਬ੍ਰਾਂਚ) ਦੀਆਂ ਅਸਾਮੀਆਂ ਲਈ, ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਘੱਟੋ ਘੱਟ 60 ਫੀਸਦੀ ਅੰਕਾਂ ਦੇ ਨਾਲ ਸਬੰਧਤ ਵਿਸ਼ੇ ਵਿੱਚ ਚਾਰ ਸਾਲਾਂ ਦੀ ਇੰਜੀਨੀਅਰਿੰਗ ਦੀ ਡਿਗਰੀ ਤੇ ਬੀ.ਟੈਕ ਦੀ ਪਰੀਖਿਆ ਪਾਸ ਕੀਤੀ ਹੋਏ। ਇਨ੍ਹਾਂ ਸਾਰੀਆਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਪਹਿਲੀ ਜਨਵਰੀ, 2021 ਨੂੰ 20 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ।


ਇਸ ਦੇ ਨਾਲ ਹੀ ਗਰਾਊਂਡ ਡਿਊਟੀ ਟੈਕਨੀਕਲ ਦੀਆਂ ਅਸਾਮੀਆਂ ਲਈ, ਉਮੀਦਵਾਰ ਨੂੰ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ/ਸੰਸਥਾ ਤੋਂ ਘੱਟੋ ਘੱਟ 60 ਪ੍ਰਤੀਸ਼ਤ ਅੰਕ ਦੇ ਨਾਲ, ਗਣਿਤ ਤੇ ਭੌਤਿਕ ਵਿਗਿਆਨ ਵਿਸ਼ੇ ਦੇ ਨਾਲ ਬਾਰ੍ਹਵੀਂ ਅਤੇ ਚਾਰ ਸਾਲਾ ਇੰਜੀਨੀਅਰਿੰਗ ਦੀ ਡਿਗਰੀ ਪ੍ਰਾਪਤ ਕੀਤੀ ਹੋਣੀ ਚਾਹੀਦੀ ਹੈ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਦੀ ਉਮਰ ਘੱਟੋ ਘੱਟ 20 ਸਾਲ ਤੇ ਵੱਧ ਤੋਂ ਵੱਧ 26 ਸਾਲ ਹੋਣੀ ਚਾਹੀਦੀ ਹੈ।


ਗਰਾਊਂਡ ਡਿਊਟੀ ਨਾਨ ਟੈਕਨੀਕਲ ਅਸਾਮੀਆਂ ਲਈ ਉਮੀਦਵਾਰ ਨੂੰ ਕਿਸੇ ਵੀ ਵਿਸ਼ੇ ਵਿੱਚ 60 ਫੀਸਦੀ ਅੰਕਾਂ ਨਾਲ ਗ੍ਰੈਜੂਏਟ ਹੋਣਾ ਲਾਜ਼ਮੀ ਹੈ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਦੀ ਉਮਰ ਘੱਟੋ ਘੱਟ 20 ਸਾਲ ਅਤੇ ਵੱਧ ਤੋਂ ਵੱਧ 26 ਸਾਲ ਹੋਣੀ ਚਾਹੀਦੀ ਹੈ।


ਐਨਸੀਸੀ ਸਪੈਸ਼ਲ ਐਂਟਰੀ (ਫਲਾਇੰਗ) ਦੀਆਂ ਅਸਾਮੀਆਂ ਲਈ, ਉਮੀਦਵਾਰ ਕੋਲ ਐਨਸੀਸੀ ਏਅਰ ਵਿੰਗ ਸੀਨੀਅਰ ਡਿਵੀਜ਼ਨ ਦਾ ਸੀ ਸਰਟੀਫਿਕੇਟ ਹੋਣਾ ਲਾਜ਼ਮੀ ਹੈ। ਇਸ ਦੇ ਨਾਲ ਹੀ, ਇਨ੍ਹਾਂ ਅਹੁਦਿਆਂ ਲਈ ਉਮੀਦਵਾਰ ਦੀ ਉਮਰ 20 ਤੋਂ 24 ਸਾਲ ਹੋਣੀ ਚਾਹੀਦੀ ਹੈ।


ਅਰਜ਼ੀ ਭਰਨ ਦੀ ਫੀਸ


ਇਨ੍ਹਾਂ ਅਸਾਮੀਆਂ ਲਈ ਉਮੀਦਵਾਰਾਂ ਨੂੰ 250 ਰੁਪਏ ਦੀ ਅਰਜ਼ੀ ਫੀਸ ਦੇਣੀ ਪਵੇਗੀ। ਪਰ ਐਨਸੀਸੀ ਸਪੈਸ਼ਲ ਐਂਟਰੀ (ਫਲਾਇੰਗ) ਦੀਆਂ ਅਸਾਮੀਆਂ ਲਈ ਬਿਨੈ ਕਰਨ ਲਈ ਕਿਸੇ ਵੀ ਬਿਨੈ ਪੱਤਰ ਦੀ ਅਦਾਇਗੀ ਨਹੀਂ ਕੀਤੀ ਜਾਏਗੀ।


Education Loan Information:

Calculate Education Loan EMI