ਨਵੀਂ ਦਿੱਲੀ: ਨਿਪਾਹ ਵਾਇਰਸ ਦੇ ਫੈਲਣ ਦਾ ਮੁੱਖ ਕਾਰਨ ਚਮਗਿੱਦੜ ਮੰਨਿਆ ਜਾ ਰਿਹਾ ਹੈ। ਅਜਿਹੇ 'ਚ ਅਹਿਮਦਾਬਾਦ ਤੋਂ 50 ਕਿਲੋਮੀਟਰ ਦੂਰ ਰਾਜਪੁਰ ਪਿੰਡ 'ਚ ਰਹਿਣ ਵਾਲੀ ਮਹਿਲਾ 400 ਚਮਗਿੱਦੜਾਂ ਨਾਲ ਰਹਿ ਰਹੀ ਹੈ। ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਇਸ ਮਹਿਲਾ ਨੂੰ ਇਲਾਕੇ ਦੇ ਲੋਕ ਚਮਚਿੜੀਆਂ ਵਾਲਾ ਬਾ ਦੇ ਨਾਂ ਨਾਲ ਬੁਲਾਉਂਦੇ ਹਨ। ਪਤੀ ਦੀ ਮੌਤ ਤੇ ਧੀਆਂ ਦੇ ਵਿਆਹ ਤੋਂ ਬਾਅਦ 74 ਸਾਲਾ ਸ਼ਾਂਤਾਬੇਨ ਪ੍ਰਜਾਪਤੀ ਚਮਗਿੱਦੜਾਂ ਨੂੰ ਹੀ ਆਪਣਾ ਪਰਿਵਾਰ ਮੰਨਦੀ ਹੈ। ਨਿਪਾਹ ਵਾਇਰਸ ਬਾਰੇ ਸ਼ਾਂਤਾਬੇਨ ਨੇ ਕਿਹਾ ਕਿ ਉਸ ਨੂੰ ਕੋਈ ਡਰ ਨਹੀਂ ਹੈ ਮੈਂ ਇਕ ਦਹਾਕੇ ਤੋਂ ਇਨ੍ਹਾਂ ਨਾਲ ਰਹਿ ਰਹੀ ਹਾਂ। ਸ਼ਾਂਤਾਬੇਨ ਦੇ ਦੋ ਮੰਜ਼ਲੇ ਮਕਾਨ ਦੀ ਉੱਪਰਲੀ ਮੰਜ਼ਲ ਤੇ ਚਮਗਿੱਦੜਾਂ ਦੀ ਰਿਹਾਇਸ਼ ਹੈ।