ਸ੍ਰੀਨਗਰ: ਫੌਜ ਮੁਖੀ ਬਿਪਿਨ ਰਾਵਤ ਨੇ ਅੱਜ ਕਿਹਾ ਕਿ ਜੇ ਮੇਜਰ ਲੀਤੂਲ ਗੋਗੋਈ ਕਿਸੇ ਅਪਰਾਧ ਵਿੱਚ ਦੋਸ਼ੀ ਪਾਏ ਗਏ ਤਾਂ ਉਨ੍ਹਾਂ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਪੁਲਿਸ ਅਧਿਕਾਰੀ ਮੁਤਾਬਕ 23 ਮਈ ਨੂੰ ਸ੍ਰੀਨਗਰ ਵਿੱਚ ਜਦ ਮੇਜਰ ਗੋਗੋਈ 18 ਸਾਲ ਦੀ ਕੁੜੀ ਨਾਲ ਹੋਟਲ ਵਿੱਚ ਵੜਨ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਤੂੰ-ਤੂੰ-ਮੈਂ-ਮੈਂ ਹੋਣ ਕਾਰਨ ਪੁਲਿਸ ਨੇ ਕੁਝ ਸਮੇਂ ਲਈ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਸੀ।

 

ਫੌਜ ਮੁਖੀ ਨੇ ਆਰਮੀ ਗੁੱਡਵਿੱਲ ਸਕੂਲ ਜਾਂਦਿਆਂ ਪਹਿਲਗਾਮ ’ਚ ਕਿਹਾ ਸੀ ਕਿ ਜੇ ਭਾਰਤੀ ਫੌਜ ਦਾ ਕੋਈ ਅਧਿਕਾਰੀ ਕਿਸੇ ਅਪਰਾਧ ਦਾ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਭਰੋਸਾ ਦਿਵਾਇਆ ਕਿ ਜੇ ਮੇਜਰ ਗੋਗੋਈ ਨੇ ਕੁਝ ਗਲਤ ਕੀਤਾ ਹੈ ਤਾਂ ਉਨ੍ਹਾਂ ਨੂੰ ਜਲ਼ਦ ਤੋਂ ਜਲ਼ਦ ਸਜ਼ਾ ਦਿੱਤੀ ਜਾਵੇਗੀ। ਇਹ ਸਜ਼ਾ ਇੱਕ ਮਿਸਾਲ ਕਾਇਮ ਕਰੇਗੀ।

ਜੰਮੂ-ਕਸ਼ਮੀਰ ਪੁਲਿਸ ਨੇ ਗੋਗੋਈ ਨਾਲ ਸਬੰਧਤ ਇਸ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿਛਲੇ ਸਾਲ ਕਸ਼ਮੀਰ ਵਿੱਚ ਆਪਣੇ ਵਾਹਨ ਦੇ ਬੋਨਟ ’ਤ ਇੱਕ ਨਾਗਰਿਕ ਨੂੰ ਬੰਨ੍ਹਣ ਦੇ ਮੇਜਰ ਦੇ ਫ਼ੈਸਲੇ ’ਤੇ ਵਿਵਾਦ ਖੜ੍ਹਾ ਹੋ ਗਿਆ ਸੀ।