ਨਵੀਂ ਦਿੱਲੀ : ਦਿੱਲੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾ ਖ਼ਾਨ ਨੇ ਆਪਣੇ ਸਾਰੇ ਅਹੁਦਿਆਂ  ਤੋਂ ਅਸਤੀਫ਼ਾ ਦੇ ਦਿੱਤਾ ਹੈ। ਅਮਾਨਤੁੱਲਾ ਖ਼ਾਨ ਓਖਲਾ ਤੋਂ  ਵਿਧਾਇਕ ਹਨ। ਅਮਾਨਤੁੱਲਾ ਖ਼ਾਨ ਨੂੰ ਔਰਤ ਨਾਲ ਛੇੜਛਾੜ ਅਤੇ ਧਮਕੀ ਦੇਣ ਦੇ ਦੋਸ਼ ਵਿਚ ਦਿੱਲੀ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਅਸਤੀਫ਼ਾ ਸਬੰਧੀ ਵਿਧਾਇਕ ਨੇ ਮੁੱਖ ਮੰਤਰੀ ਕੇਜਰੀਵਾਲ ਨੂੰ ਚਿੱਠੀ ਵੀ ਲਿਖੀ ਹੈ ਜਿਸ ਵਿੱਚ ਲਿਖਿਆ ਹੈ ਕਿ ਲੋਕਾਂ ਨੂੰ ਉਨ੍ਹਾਂ ਦੀ ਇਮਾਨਦਾਰੀ ਪਸੰਦ ਨਹੀਂ ਆ ਰਹੀ ਅਤੇ ਉਨ੍ਹਾਂ ਦੇ ਪਰਵਾਰ ਨੂੰ ਝੂਠੇ ਇਲਜ਼ਾਮ ਲੱਗਾ ਕੇ ਫਸਾਇਆ ਜਾ ਰਿਹਾ ਹੈ।


 

 

 

 

 
ਅਮਾਨਤੁੱਲਾ ਖ਼ਾਨ ਉੱਤੇ ਦੋਸ਼ ਹੈ ਕਿ ਦੋਸ਼ ਹੈ ਕਿ ਉਸ ਦੇ ਦੇ ਘਰ ਵਿਚੋਂ ਨਿਕਲੇ ਇੱਕ ਅਣਪਛਾਤੇ ਨੌਜਵਾਨ ਨੇ ਵਿਧਾਇਕ ਦਾ ਨਾਂ ਲੈ ਕੇ ਉਨ੍ਹਾਂ ਨਾਲ ਬਲਾਤਕਾਰ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ। ਔਰਤ ਨੇ ਇਸ ਸਬੰਧ ਵਿਚ ਜਾਮੀਆ ਨਗਰ ਥਾਣੇ ਵਿਚ ਕੇਸ ਦਰਜ ਕਰਵਾਇਆ ਸੀ। ਪੁਲਿਸ ਨੇ ਔਰਤ ਦੀ ਸ਼ਿਕਾਇਤ ਉੱਤੇ ਆਈ ਪੀ ਸੀ ਦੀ ਧਾਰਾ 509 ਅਤੇ 506 ਤਹਿਤ ਕੇਸ ਦਰਜ ਕੀਤਾ ਸੀ। ਦੋਸ਼ ਲਾਉਣ ਵਾਲੀ ਔਰਤ ਆਮ ਆਦਮੀ ਪਾਰਟੀ ਦੀ ਕਾਰਕੁਨ ਰਹਿ ਚੁੱਕੀ ਹੈ।

 

 

 

 

 

ਔਰਤ ਦਾ ਦੋਸ਼ ਹੈ ਕਿ 10 ਜੁਲਾਈ ਨੂੰ ਉਨ੍ਹਾਂ ਨੇ ਵਿਧਾਇਕ ਨੂੰ ਫ਼ੋਨ ਕਰ ਕੇ ਬਿਜਲੀ ਕਟੌਤੀ ਦੀ ਸ਼ਿਕਾਇਤ ਕੀਤੀ ਪਰ ਵਿਧਾਇਕ ਨੇ ਉਨ੍ਹਾਂ ਨੂੰ ਠੀਕ ਢੰਗ ਨਾਲ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਵਿਧਾਇਕ ਨੂੰ ਮਿਲਣ ਲਈ ਉਹ ਘਰ ਗਈ। ਪਰ ਵਿਧਾਇਕ ਉੱਥੇ ਵੀ ਨਹੀਂ ਮਿਲਿਆ। ਇਸ ਤੋਂ ਬਾਅਦ ਵਿਧਾਇਕ ਦੇ ਘਰ ਇੱਕ ਨੌਜਵਾਨ ਨੇ ਉਸ ਧਮਕਾਇਆ।