ਦਿੱਲੀ : ਮੁਸਲਿਮ ਧਰਮ ਗੁਰੂ ਡਾ. ਜ਼ਾਕਿਰ ਨਾਇਕ ਦੇ ਐਨ.ਜੀ.ਓ. ਇਸਲਾਮਿਕ ਰਿਸਰਚ ਫਾਊਡੇਸ਼ਨ ਉੱਤੇ ਰਾਜੀਵ ਗਾਂਧੀ ਫਾਊਡੇਸ਼ਨ ਨੂੰ 50 ਲੱਖ ਰੁਪਏ ਚੰਦਾ ਦੇਣ ਦਾ ਦੋਸ਼ ਲੱਗਾ ਹੈ। ਇਹ ਚੰਦਾ 2011 ਵਿੱਚ ਦਿੱਤਾ ਗਿਆ ਸੀ। ਬੀਜੇਪੀ ਦੇ ਆਗੂ ਰਵੀ ਸ਼ੰਕਰ ਪ੍ਰਸ਼ਾਦ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਆਖਿਆ ਕਾਂਗਰਸ ਨੇ ਚੰਦਾ ਲੈਣ ਤੋਂ ਇਨਕਾਰ ਕਿਉਂ ਨਹੀਂ ਕੀਤਾ।
ਉਨ੍ਹਾਂ ਆਖਿਆ ਕਿ ਪੂਰੇ ਮਾਮਲੇ ਦਾ ਖ਼ੁਲਾਸਾ ਵੀ ਰਿਸਰਚ ਫਾਊਡੇਸ਼ਨ ਵੱਲੋਂ ਹੀ ਕੀਤਾ ਗਿਆ ਹੈ। ਇਸਲਾਮਿਕ ਰਿਸਰਚ ਫਾਊਡੇਸ਼ਨ ਅਨੁਸਾਰ ਰਾਜੀਵ ਗਾਂਧੀ ਫਾਊਡੇਸ਼ਨ ਨੇ ਪੂਰਾ ਪੈਸਾ ਕੁੱਝ ਮਹੀਨੇ ਪਹਿਲਾਂ ਵਾਪਸ ਵੀ ਕਰ ਦਿੱਤਾ ਸੀ। ਯਾਦ ਰਹੇ ਕਿ ਰਾਜੀਵ ਗਾਂਧੀ ਫਾਊਡੇਸ਼ਨ ਦੀ ਚੇਅਰਪਰਸਨ ਸੋਨੀਆ ਗਾਂਧੀ ਸੀ ਅਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੀ ਇਸ ਨਾਲ ਜੁੜੇ ਰਹੇ ਹਨ। ਮਾਮਲੇ ਤੋਂ ਪਰਦਾ ਚੁੱਕੇ ਜਾਣ ਤੋਂ ਬਾਅਦ ਹੁਣ ਬੀਜੇਪੀ ਨੇ ਕਾਂਗਰਸ ਨੂੰ ਘੇਰਿਆ ਹੈ।
ਬੀਜੇਪੀ ਆਗੂ ਰਵੀ ਸ਼ੰਕਰ ਪ੍ਰਸ਼ਾਦ ਨੇ ਕਾਂਗਰਸ ਤੋਂ ਪੰਜ ਸਵਾਲ ਪੁੱਛੇ ਹਨ। ਬੀਜੇਪੀ ਅਨੁਸਾਰ ਕੀ ਚੰਦਾ ਲੈਣ ਸਮੇਂ ਕਾਂਗਰਸ ਨੇ ਪਾਰਦਰਸ਼ਤਾ ਵਰਤੀ ਸੀ। ਬੀਜੇ ਪੀ ਅਨੁਸਾਰ ਪੀਸ ਟੀ ਵੀ ਪਾਬੰਦੀ ਸ਼ੁਦਾ ਚੈਨਲਾਂ ਦੀ ਲਿਸਟ ਵਿੱਚ ਸੀ ਇਸ ਦੇ ਬਾਵਜੂਦ ਪੈਸਾ ਕਿਉਂ ਲਿਆ ਗਿਆ।