ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (ਡੀ.ਯੂ.ਐੱਸ.ਯੂ.) ਦੇ 2016 ਦੀਆਂ ਚੋਣਾਂ 'ਚ ਭਰਤੀ ਜਨਤਾ ਪਾਰਟੀ ਦੇ ਸਮਰਥਨ ਵਾਲੀ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਨੇ ਫਿਰ ਤੋਂ ਬਾਜੀ ਮਾਰ ਲਈ ਹੈ। ਚੋਣਾਂ ਦੇ ਸ਼ਨੀਵਾਰ ਨੂੰ ਆਏ ਨਤੀਜਿਆਂ 'ਚ ਏ.ਬੀ.ਵੀ.ਪੀ. ਨੇ ਪ੍ਰਧਾਨ, ਉੱਪ ਪ੍ਰਧਾਨ ਅਤੇ ਸਕੱਤਰ ਦੇ ਅਹੁਦੇ 'ਤੇ ਜਿੱਤ ਹਾਸਲ ਕੀਤੀ, ਜਦੋਂ ਕਿ ਕਾਂਗਰਸ ਦੇ ਸਮਰਥਨ ਵਾਲੀ ਭਾਰਤੀ ਰਾਸ਼ਟਰੀ ਵਿਦਿਆਰਥੀ ਸੰਘ (ਐੱਨ.ਐੱਸ.ਯੂ.ਆਈ.) ਨੂੰ ਸਿਰਫ ਸਾਂਝੇ ਸਕੱਤਰ ਅਹੁਦੇ 'ਤੇ ਜਿੱਤ ਹਾਸਲ ਹੋਈ।

 

 

 

 

 

 

 

ਪਿਛਲੀਆਂ ਚੋਣਾਂ 'ਚ ਵੀ ਏ.ਬੀ.ਵੀ.ਪੀ. ਨੇ ਇਹ ਤਿੰਨੋਂ ਅਹੁਦੇ ਜਿੱਤੇ ਸਨ ਅਤੇ ਐੱਨ.ਐੱਸ.ਯੂ.ਆਈ. ਦੀ ਝੋਲੀ 'ਚ ਸਾਂਝੇ ਸਕੱਤਰ ਦਾ ਅਹੁਦਾ ਹੀ ਆ ਸਕਿਆ ਸੀ। ਏ.ਬੀ.ਵੀ.ਪੀ. ਦੇ ਅਮਿਤ ਤੰਵਰ ਨੇ ਪ੍ਰਧਾਨ ਅਹੁਦੇ ਦੀਆਂ ਚੋਣਾਂ 'ਚ ਐੱਨ.ਐੱਸ.ਯੂ.ਆਈ. ਦੇ ਨਿਖਿਲ ਯਾਦਵ, ਉਪ ਪ੍ਰਧਾਨ ਅਹੁਦੇ 'ਤੇ ਪ੍ਰਿਯੰਕਾ ਨੇ ਅਰਜੁਨ ਚਾਪਰਾਣਾ ਅਤੇ ਸਕੱਤਰ ਅਹੁਦੇ 'ਤੇ ਅੰਕਿਤ ਸਿੰਘ ਨੇ ਵਿਨੀਤਾ ਢਾਕਾ ਨੂੰ ਮਾਤ ਦਿੱਤੀ। ਐੱਨ.ਐੱਸ.ਯੂ.ਆਈ. ਦੇ ਮੋਹਿਤ ਨੇ ਸਾਂਝੇ ਸਕੱਤਰ ਅਹੁਦੇ 'ਤੇ ਏ.ਬੀ.ਵੀ.ਪੀ. ਦੇ ਵਿਸ਼ਾਲ ਯਾਦਵ ਨੂੰ ਹਰਾਇਆ।