1- ਬਿਹਾਰ ਦੇ ਲੀਡਰ ਤੇ ਸੀਵਾਨ ਤੋਂ ਸਾਬਕਾ ਆਰ.ਜੇ.ਡੀ. ਸਾਂਸਦ ਮੈਂਬਰ ਸ਼ਹਾਬੁਦੀਨ ਨੂੰ 11 ਸਾਲ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਪਟਨਾ ਹਾਈਕੋਰਟ ਤੋਂ ਰਾਜੀਵ ਰੌਸ਼ਨ ਕਤਲ ਮਾਮਲੇ ‘ਚ ਜਮਾਨਤ ਮਿਲਣ ਤੋਂ ਬਾਅਦ ਸ਼ਹਾਬੁਦੀਨ ਦੀ ਭਾਗਲਪੁਰ ਜੇਲ੍ਹ ਤੋਂ ਰਿਹਾਈ ਹੋਈ।
2- ਸੂਬਾ ਸਰਕਾਰ ਦੇ ਕਈ ਮੰਤਰੀ ਤੇ ਵਿਧਾਇਕ ਵੀ ਸ਼ਹਾਬੁਦੀਨ ਦਾ ਸਵਾਗਤ ਕਰਨ ਲਈ ਪਹੁੰਚੇ ਹੋਏ ਸਨ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਸ਼ਹਾਬੁਦੀਨ ਨੇ ਕਿਹਾ ਕਿ ਲਾਲੂ ਯਾਦਵ ਹੀ ਉਸ ਦੇ ਲੀਡਰ ਹਨ, ਨਿਤਿਸ਼ ਕੁਮਾਰ ਹਾਲਾਤਾਂ ਦੇ ਮੁੱਖ ਮੰਤਰੀ ਹਨ।
3- ਸਿਵਾਨ 'ਚ ਅਖਬਾਰ ਦੇ ਪਤਰਕਾਰ ਰਾਜਦੇਵ ਰੰਜਨ ਦਾ ਕਤਲ ਕੀਤਾ ਗਿਆ ਸੀ। ਇਲਜ਼ਾਮ ਸਨ ਕਿ ਸ਼ਹਾਬੁਦੀਨ ਦੇ ਇਸ਼ਾਰੇ 'ਤੇ ਇਹ ਕਤਲ ਕੀਤਾ ਗਿਆ। ਜਿਸ ਕਾਰਨ ਰੰਜਨ ਦੇ ਪਰਿਵਾਰ ਦਾ ਡਰ ਵਧ ਗਿਆ ਹੈ। ਰੰਜਨ ਦੀ ਪਤਨੀ ਨੇ ਕਿਹਾ ਕਿ ਸਾਨੂੰ ਆਪਣੀ ਸੁਰੱਖਿਆ ਦਾ ਡਰ ਹੈ। ਮੈਂ ਨਿਤੀਸ਼ ਸਰਕਾਰ ਤੋਂ ਆਪਣੇ ਪਰਿਵਾਰ ਦੀ ਸੁਰਖਿਆ ਮੰਗਦੀ ਹਾਂ, ਕਿਉਂਕਿ ਕਤਲ ਮਾਮਲੇ ਦੀ ਜਾਂਚ ਜਿਉਂ ਦੀ ਤਿਉਂ ਪਈ ਹੋਈ ਹੈ।
4- ਰਿਸ਼ਵਤਖੋਰੀ ਨੂੰ ਲੈ ਕੇ ਕਮੇਡੀਅਨ ਕਪਿਲ ਸ਼ਰਮਾ ਦੇ ਟਵੀਟ ‘ਤੇ ਰਾਜਨੀਤੀ ਗਰਮਾ ਗਈ ਹੈ।ਬੀਜੇਪੀ ਵਿਧਾਇਕ ਰਾਮ ਕਦਮ ਨੇ ਕਿਹਾ ਹੈ ਕਿ ਅਗਲੇ 24 ਘੰਟਿਆਂ ਦੇ ਅੰਦਰ ਜੇਕਰ ਕਪਿਲ ਸ਼ਰਮਾ ਨੇ ਰਿਸ਼ਵਤ ਮੰਗਣ ਵਾਲੇ ਅਧਿਕਾਰੀਆਂ ਨਾਮ ਜਨਤਕ ਨਹੀਂ ਕੀਤੇ ਤਾਂ ਉਹ ਉਨ੍ਹਾਂ ਦੇ ਘਰ ਬਾਹਰ ਧਰਨਾ ਦੇਣਗੇ। ਬੀਐਮਸੀ ‘ਤੇ 5 ਲੱਖ ਰਿਸ਼ਵਤ ਮੰਗਣ ਦਾ ਇਲਜ਼ਾਮ ਲਗਾਉਣ ਵਾਲੇ ਕਮੇਡੀਅਨ ਕਪਿਲ ਸ਼ਰਮਾ ਦੇ ਖਿਲਾਫ ਐਮਐਨਐਸ ਨੇ ਵੀ ਮੋਰਚਾ ਖੋਲ ਦਿੱਤਾ ਹੈ।
5- ਐਮਐਨਐਸ ਦਾ ਇਲਜ਼ਾਮ ਹੈ ਕਿ ਕਪਿਲ ਸ਼ਰਮਾ ਨੇ ਗੈਰਕਾਨੂੰਨੀ ਕੰਮ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਕਪਿਲ ਸ਼ਰਮਾ ਆਪਣੇ ਸ਼ੋਅ ‘ਤੇ ਮਾਫੀ ਮੰਗਣ ਨਹੀਂ ਤਾਂ ਮੁੰਬਈ ‘ਚ ਸ਼ੂਟਿੰਗ ਨਹੀਂ ਕਰਨ ਦਿਆਂਗੇ। ਇਸ ਵਿਚਕਾਰ ਕਪਿਲ ਸ਼ਰਮਾ ਨੇ ਟਵੀਟ ਕਰ ਸਫਾਈ ਦਿੱਤੀ ਕਿ “ਮੈਂ ਕੁੱਝ ਲੋਕਾਂ ਦੇ ਭ੍ਰਿਸ਼ਟਾਚਾਰ ਖਿਲਾਫ ਅਵਾਜ ਚੁੱਕੀ। ਬੀਜੇਪੀ, ਐਮਐਨਐਸ ਤੇ ਸ਼ਿਵਸੈਨਾ ‘ਤੇ ਇਲਜ਼ਾਮ ਨਹੀਂ ਲਗਾਇਆ।”
6- 1984 ਸਿੱਖ ਵਿਰੋਧੀ ਦੰਗਿਆਂ ਦੇ ਇਕ ਮਾਮਲੇ ’ਚ ਸੀਬੀਆਈ ਨੇ ਕਾਂਗਰਸ ਲੀਡਰ ਜਗਦੀਸ਼ ਟਾਈਟਲਰ ਤੋਂ ਪੁੱਛ-ਗਿੱਛ ਕੀਤੀ ਹੈ। ਇਹ ਪੁੱਛਗਿੱਛ ਗੁਰਦੁਆਰਾ ਪੁਲਬੰਗਸ਼ ’ਚ ਤਿੰਨ ਸਿੱਖਾਂਦੇ ਕਤਲ ਮਾਮਲੇ ’ਚ ਕੀਤੀ ਗਈ ਹੈ। ਹਾਲਾਂਕਿ ਪਹਿਲਾਂ ਸੀਬੀਆਈ ਨੇ ਇਸ ਮਾਮਲੇ ‘ਚ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ। ਪਰ ਉਸ ਤੋਂ ਬਾਅਦ ਦੋਬਾਰਾਂ ਜਾਂਚ ਦੇ ਹੁਕਮ ਦਿੱਤੇ ਗਏ ਹਨ।
7- ਦਿੱਲੀ ਯੁਨੀਵਰਸਿਟੀ 'ਚ ਹੋਈਆਂ ਵਿਦਿਆਰਥੀ ਸੰਗਠਨ ਦੀ ਚੋਣਾਂ 'ਚ ਆਰ ਐਸ ਐਸ ਦੇ ਸੰਗਠਨ ਏਬੀਵੀਪੀ ਨੂੰ ਜਿੱਤ ਹਾਸਲ ਹੋਈ ਹੈ, ਜਦਕਿ ਇੱਕ ਸੀਟ ਤੋਂ ਐਨਐਸਯੂਆਈ ਜਿੱਤੀ ਹੈ ।
ਜਿਸ ਮਗਰੋਂ ਜਸ਼ਨ ਦਾ ਮਾਹੌਲ ਜਾਰੀ ਹੈ।
8- ਪਿਛਲੀਆਂ ਚੋਣਾਂ ‘ਚ ਵੀ ਏ.ਬੀ.ਵੀ.ਪੀ. ਨੇ ਇਹ ਤਿੰਨੋਂ ਅਹੁਦੇ ਜਿੱਤੇ ਸਨ ਅਤੇ ਐੱਨ.ਐੱਸ.ਯੂ.ਆਈ. ਦੀ ਝੋਲੀ ‘ਚ ਜੁਆਇੰਟ ਸਕੱਤਰ ਦਾ ਅਹੁਦਾ ਹੀ ਆ ਸਕਿਆ ਸੀ। ਦੂਜੇ ਪਾਸੇ ਜੇ ਐਨਯੂ 'ਚ ਹਾਲੇ ਵੋਟਾਂ ਦੀ ਗਿਣਤੀ ਜਾਰੀ ਹੈ ਜਿਸਦੇ ਨਤੀਜੇ ਕੱਲ੍ਹ ਆਉਣਗੇ।
9- ਵਿਵਾਦਤ ਇਸਲਾਮਿਕ ਪ੍ਰਚਾਰਕ ਜ਼ਾਕਿਰ ਨਾਇਕ ਦੀ ਸੰਸਥਾ ਨੂੰ ਵਿਦੇਸ਼ਾਂ ਤੋਂ ਚੰਦਾ ਲੈਣ ਤੋਂ ਪਹਿਲਾਂ ਗ੍ਰਹਿ ਮੰਤਰਾਲੇ ਦੀ ਮੰਨਜ਼ੂਰੀ ਲੈਣੀ ਪਵੇਗੀ । ਇਸਦੇ ਲਈ ਰਿਜ਼ਰਵ ਬੈਂਕ ਦੇਰਾਂਹੀ ਸਾਰੇ ਬੈਂਕਾਂ ਨੂੰ ਨਿਰਦੇਸ਼ ਦਿਤੇ ਜਾਣਗੇ। ਇਸਤੋਂ ਪਹਿਲਾ ਨਾਇਕ ਸੰਸਥਾ ਸਬੰਧੀ ਕਈ ਤਰ੍ਹਾਂ ਦੇ ਖੁਲਾਸੇ ਹੋ ਚੁਕੇ ਹਨ।
10- ਜੰਮੂ ਕਸ਼ਮੀਰ ਵਿੱਚ ਹਿੰਸਾ ਦੀ ਅੱਗ ਬੁਝਣ ਦਾ ਨਾਮ ਨਹੀਂ ਲੈ ਰਹੀ। ਬੀਤੇ ਦਿਨ ਵੀ ਵੱਖ ਵੱਖ ਥਾਵਾਂ 'ਤੇ ਪੁਲਿਸ ਅਤੇ ਪ੍ਰਦਰਸ਼ਨਕਾਰੀਆਂ 'ਚ ਹੋਈਆਂ ਝਡ਼ਪਾਂ ਦੌਰਾਨ 40 ਲੋਕ ਜ਼ਖਮੀ ਹੋ ਗਏ । ਇਥੋਂ ਦੇ 14 ਪੁਲਿਸ ਥਾਣਾ ਖੇਤਰਾਂ 'ਚ ਕਰਫਿਊ ਲੱਗਿਆ ਹੋਇਆ ਹੈ ਜਦਕਿ ਬਾਕੀ ਖੇਤਰਾਂ 'ਚ ਧਾਰਾ 144 ਲਾਗੂ ਹੈ।
11- ਜੰਮੂ ਕਸ਼ਮੀਰ ਦੀ ਮੁਖ ਮੰਤਰੀ ਮਹਿਬੂਬਾ ਮੁਫਤੀ ਨੇ ਕਿਹਾ ਕਿ ਕਸ਼ਮੀਰ ਮਸਲੇ ਨੂੰ ਹਲ ਕਰਨ ਲਈ ਕਈ ਪੱਧਰ 'ਤੇ ਲਗਾਤਾਰ ਕੋਸ਼ਿਸ਼ ਕਰਨ ਦੀ ਲੋੜ ਹੈ। ਇਹ ਮਾਮਲਾ ਰਾਤੋ-ਰਾਤ ਹੱਲ ਨਹੀਂ ਹੋ ਸਕਦਾ। ਕਿਉਂਕਿ ਇਹ ਇੱਕ ਜਟਿਲ ਸਮੱਸਿਆ ਹੈ। ਜਿਸਨੂੰ ਮੁੱਖ ਮੰਤਰੀ ਜਾਂ ਪ੍ਰਧਾਨਮੰਤਰੀ ਰਾਤੋਰਾਤ ਸੁਲਝਾ ਨਹੀਂ ਸਕਦੇ ।