ਵਿਧਾਇਕ ਨੇ ਇਸ ਸਬੰਧੀ ਤਿਮਾਰਪੁਰ ਇਲਾਕੇ ਦੇ ਥਾਣੇ ‘ਚ ਸ਼ਿਕਾਇਤ ਵੀ ਦਰਜ ਕਰਵਾਈ ਹੈ। ਪੰਕਜ ਪੁਸ਼ਕਰ ਨੂੰ ਮੈਡਿਕਲ ਜਾਂਚ ਦੇ ਲਈ ਅਰੁਣਾ ਆਸਫ ਅਲੀ ਹਸਪਤਾਲ ਭੇਜਿਆ ਗਿਆ ਹੈ। ਵਿਧਾਇਕ ਦਫਤਰ ਨੇ ਇੱਕ ਬਿਆਨ ‘ਚ ਕਿਹਾ, ‘ਸਵੇਰੇ ਕਰੀਬ 11:30 ਵਜੇ ਤਿਮਾਰਪੁਰ ਵਿਧਾਨਸਭਾ ਖੇਤਰ ਦੀ ਰਾਸ਼ਨ ਦੀ ਦੋ ਦੁਕਾਨਾਂ ‘ਤੇ ਫੂਡ ਐਂਡ ਸਪਲਾਈ ਮਿਨੀਸਟਰੀ ਇਮਰਾਨ ਹੂਸੈਨ ਦਾ ਵਿਭਾਗੀ ਦੌਰਾ ਕੀਤਾ ਸੀ। ਇਾਲਕੇ ‘ਚ ਰਾਸ਼ਨ ਮਾਫੀਆ ਦੀ ਬਦਮਾਸ਼ੀ ਦੀ ਪੁਰਾਣੀ ਸ਼ਿਕਾਇਤਾਂ ਰਹੀਆਂ ਹਨ। ਇਸੇ ਨੂੰ ਲੈ ਕੀਤੇ ਦੌਰੇ ‘ਚ ਪੁਸ਼ਕਰ ਅਤੇ ਦਫਤਰ ਇੰਚਾਰਜ ‘ਤੇ ਜ਼ਬਰਦਸਤ ਹਮਲਾ ਕੀਤਾ ਗਿਆ।”
ਉਨ੍ਹਾਂ ਅੱਗੇ ਕਿਹਾ, “ਤਿਮਾਰਪੁਰ ਵਿਧਾਨਸਭਾ ਖੇਤਰ ਦਾ ਨਹਿਰੂ ਵਿਹਾਰ ਇਲਾਕਾ ਕਈ ਸਾਲਾਂ ਤੋਂ ਰਾਸ਼ਨ ਮਾਫੀਆ ਦਾ ਕੇਂਦਰ ਬਣਇਆ ਹੋਇਆ ਹੈ। ਇਸ ਦੀ ਲਗਾਤਾਰ ਸ਼ਿਕਾਇਤਾਂ ਤੋਂ ਬਾਅਦ ਸਰਕਾਰੀ ਜਾਂਚ ਦੌਰਾਨ ਵਿਧਾਇਕ ‘ਤੇ ਹਮਲਾ ਅਤੇ ਸਰਕਾਰੀ ਕੰਮ ‘ਚ ਰੁਕਾਵਟ ਪਾਉਣ, ਖੁਲ੍ਹੇਆਮ ਜਾਨੋਂ ਮਾਰਨ ਦੀ ਧਮਕੀ ਦੇਣਾ ਇਸ ਸਭ ਦਿੱਲੀ ‘ਚ ਕਾਨੂੰਨ ਦੇ ਰਾਜ ਉੱਤੇ ਸਵਾਲ ਚੁੱਕਦੀ ਹੈ।