ਨਵੀਂ ਦਿੱਲੀ: ਲੋਕ ਸਭਾ ਚੋਣਾਂ ਸਿਰ 'ਤੇ ਹਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੇ ਦਿੱਲੀ ਵਿਚਲੇ ਵਿਧਾਇਕ ਲਗਾਤਾਰ ਪਾਰਟੀ ਦਾ ਸਾਥ ਛੱਡ ਰਹੇ ਹਨ। ਦਿੱਲੀ ਦੇ ਬਿਜਵਾਸਨ ਤੋਂ ਵਿਧਾਇਕ ਦੇਵੇਂਦਰ ਸ਼ੇਹਰਾਵਤ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਸ਼ੇਹਰਾਵਤ ਚੌਥੇ ਵਿਧਾਇਕ ਹਨ, ਜਿਨ੍ਹਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਪਾਰਟੀ ਦਾ ਸਾਥ ਛੱਡ ਦਿੱਤਾ ਹੈ।
ਯਾਦ ਰਹੇ ਇਸ ਤੋਂ ਪਹਿਲਾਂ 3 ਮਈ ਨੂੰ ਗਾਂਧੀ ਨਗਰ ਤੋਂ ਵਿਧਾਇਕ ਅਨਿਲ ਵਾਜਪੇਈ ਬੀਜੇਪੀ ਵਿੱਚ ਸ਼ਾਮਲ ਹੋਏ। ਉਨ੍ਹਾਂ ਬੀਜੇਪੀ ਦੇ ਕੌਮੀ ਮੀਤ ਪ੍ਰਧਾਨ ਤੇ ਦਿੱਲੀ ਤੋਂ ਪ੍ਰਧਾਨ ਸ਼ਿਆਮ ਜਾਜੂ ਤੇ ਕੇਂਦਰੀ ਮੰਤਰੀ ਵਿਜੇ ਗੋਇਲ ਦੀ ਮੌਜੂਦਗੀ ਵਿੱਚ ਬੀਜੇਪੀ ਦਾ ਪੱਲਾ ਫੜਿਆ।
ਪਾਰਟੀ ਛੱਡਣ ਵੇਲੇ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਕਈ ਸਾਲਾਂ ਤਕ 'ਆਪ' ਲਈ ਕੰਮ ਕੀਤਾ ਪਰ ਉਹ ਸਨਮਾਨ ਨਾ ਮਿਲਣ ਤੇ ਪਾਰਟੀ ਵਿੱਚ ਵਿਅਕਤੀਗਤ ਤਰੀਕੇ ਨਾਲ ਕੰਮਕਾਜ ਤੋਂ ਦੁਖ਼ੀ ਸਨ। ਉਨ੍ਹਾਂ ਕਿਹਾ ਸੀ ਕਿ ਪਾਰਟੀ ਆਪਣੇ ਰਾਹ ਭਟਕ ਗਈ ਹੈ।
ਇਸ ਤੋਂ ਇਲਾਵਾ ਪੰਜਾਬ ਵਿੱਚ ਮਾਨਸਾ ਤੋਂ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੀ ਕਾਂਗਰਸ ਵਿੱਚ ਸ਼ਾਮਲ ਹੋ ਗਏ ਸੀ। ਇਸ ਸਭ ਮਗਰੋਂ ਆਮ ਆਦਮੀ ਪਾਰਟੀ ਪੰਜਾਬ ਨੇ ਕਾਂਗਰਸ ਤੇ ਦਿੱਲੀ ਨੇ ਬੀਜੇਪੀ 'ਤੇ ਉਸ ਦੇ ਵਿਧਾਇਕਾਂ ਨੂੰ 10-10 ਕਰੋੜ ਰੁਪਏ ਵਿੱਚ ਖਰੀਦਣ ਦੇ ਇਲਜ਼ਾਮ ਲਾਏ ਸਨ।
'ਆਪ' ਨੂੰ ਝਟਕੇ 'ਤੇ ਝਟਕਾ, ਇੱਕ ਹੋਰ ਵਿਧਾਇਕ ਨੇ ਸੁੱਟਿਆ 'ਝਾੜੂ'
ਏਬੀਪੀ ਸਾਂਝਾ
Updated at:
06 May 2019 02:32 PM (IST)
ਲੋਕ ਸਭਾ ਚੋਣਾਂ ਸਿਰ 'ਤੇ ਹਨ ਤੇ ਆਮ ਆਦਮੀ ਪਾਰਟੀ ਦੇ ਪੰਜਾਬ ਤੇ ਦਿੱਲੀ ਵਿਚਲੇ ਵਿਧਾਇਕ ਲਗਾਤਾਰ ਪਾਰਟੀ ਦਾ ਸਾਥ ਛੱਡ ਰਹੇ ਹਨ। ਦਿੱਲੀ ਦੇ ਬਿਜਵਾਸਨ ਤੋਂ ਵਿਧਾਇਕ ਦੇਵੇਂਦਰ ਸ਼ੇਹਰਾਵਤ ਅੱਜ ਬੀਜੇਪੀ ਵਿੱਚ ਸ਼ਾਮਲ ਹੋ ਗਏ ਹਨ। ਸ਼ੇਹਰਾਵਤ ਚੌਥੇ ਵਿਧਾਇਕ ਹਨ, ਜਿਨ੍ਹਾਂ ਇੱਕ ਹਫ਼ਤੇ ਦੇ ਅੰਦਰ-ਅੰਦਰ ਪਾਰਟੀ ਦਾ ਸਾਥ ਛੱਡ ਦਿੱਤਾ ਹੈ।
- - - - - - - - - Advertisement - - - - - - - - -