ਭੁਵਨੇਸ਼ਵਰ: ਫਾਨੀ ਤੂਫਾਨ ਨੇ ਕਈ ਰਾਜਾਂ ਵਿੱਚ ਤਬਾਹੀ ਮਚਾਈ ਹੈ। ਹੁਣ ਤੱਕ 34 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਓਡੀਸ਼ਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨੇ ਚੱਕਰਵਾਤ ‘ਫਾਨੀ’ ਕਰਕੇ ਹੋਏ ਨੁਕਾਸਨ ਦਾ ਜਾਇਜ਼ਾ ਲੈਣ ਲਈ ਹਵਾਈ ਦੌਰਾ ਕੀਤੀ। ਓਡੀਸ਼ਾ ਦੇ ਰਾਜਪਾਲ ਗਣੇਸ਼ ਲਾਲ ਤੇ ਮੁੱਖ ਮੰਤਰੀ ਨਵੀਨ ਨੇ ਇੱਥੇ ਬਾਜੂ ਪਟਨਾਇਕ ਅੰਤਰਾਸ਼ਟਰੀ ਹਵਾਈ ਅੱਡੇ ‘ਤੇ ਮੋਦੀ ਦਾ ਸਵਾਗਤ ਕੀਤਾ।
ਮੋਦੀ ਦੇ ਇੱਥੇ ਪਹੁੰਚਣ ਤੋਂ ਬਾਅਦ ਚੱਕਰਵਾਤ ਨਾਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਜ਼ਿਲ੍ਹੇ ਪੁਰੀ ਤੇ ਹੋਰ ਪ੍ਰਭਾਵਿਤ ਖੇਤਰਾਂ ਦਾ ਜਾਇਜ਼ਾ ਲੈਣ ਲਈ ਹੈਲੀਕਾਪਟਰ 'ਤੇ ਦੌਰਾ ਕੀਤਾ ਗਿਆ। ਓਡੀਸ਼ਾ ਦੇ ਤੱਟ ‘ਤੇ ਪਿਛਲੇ ਸ਼ੁੱਕਰਵਾਰ ਪਹੁੰਚੇ ਚੱਕਰਵਾਤ ਫਾਨੀ ਕਾਰਨ ਘੱਟੋ-ਘੱਟ 34 ਲੋਕਾਂ ਦੀ ਮੌਤ ਹੋ ਗਈ ਤੇ ਸੈਂਕੜਾ ਲੋਕ ਪਾਣੀ ਤੇ ਬਿਜਲੀ ਸੰਕਟ ਨਾਲ ਜੂਝ ਰਹੇ ਹਨ।
ਇਸ ਤੋਂ ਪਹਿਲਾਂ ਮੋਦੀ ਨੇ ਟਵੀਟ ਕਰ ਕਿਹਾ ਸੀ ਕਿ ਉਹ ਸਵੇਰੇ ਓਡੀਸ਼ਾ ਜਾਣਗੇ ਤੇ ਤੂਫਾਨ ਕਾਰਨ ਪੈਦਾ ਹੋਈ ਸਥਿਤੀਆਂ ਦਾ ਜਾਇਜ਼ਾ ਲੈਣਗੇ। ਪੀਐਮ ਮੋਦੀ ਨੇ ਸ਼ਨੀਵਾਰ ਨੂੰ ਮੁੱਖ ਮੰਤਰੀ ਨਾਲ ਫੋਨ ‘ਤੇ ਗੱਲ ਕੀਤੀ ਸੀ ਤੇ ਹਾਲਾਤ ‘ਤੇ ਚਰਚਾ ਕੀਤੀ ਸੀ। ਇਸ ‘ਚ ਕੇਂਦਰ ਨੇ ਲਗਾਤਾਰ ਸਮਰਥਨ ਦਾ ਭਰੋਸਾ ਦਿੱਤਾ ਸੀ। ਇਸ ਦੌਰੇ ਤੋਂ ਬਾਅਦ ਮੋਦੀ ਰਾਹਤ ਤੇ ਬਚਾਅ ਕਾਰਜਾਂ ਦੀ ਸਮੀਖਿਆ ਕਰਨਗੇ।