ਨਵੀਂ ਦਿੱਲੀ: ਲੋਕਸਭਾ ਚੋਣਾਂ 2019 ਲਈ ਹੁਣ ਤਕ ਚਾਰ ਪੜਾਅ ‘ਚ ਵੋਟਿੰਗ ਖ਼ਤਮ ਹੋ ਚੁੱਕੀ ਹੈ। ਅੱਜ ਪੰਜਵੇਂ ਗੇੜ ਦੇ ਲਈ 7 ਸੂਬਿਆਂ ਦੇ 51 ਸੰਸਦੀ ਖੇਤਟਾਂ ‘ਚ ਵੋਟਿੰਗ ਜਾਰੀ ਹੈ। ਇਸ ਫੇਸ ‘ਚ ਕਈ ਵੱਡੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ। ਗਾਂਧੀ ਪਰਿਵਾਰ ਤੋਂ ਕੇਂਦਰੀ ਮੰਤਰੀ ਰਾਜਨਾਥ ਸਿੰਘ ਦੀ ਕਿਸਮਤ ਦਾ ਫੈਸਲਾ ਇਸ ਗੇੜ ‘ਚ ਕੈਦ ਹੋ ਰਿਹਾ ਹੈ। ਇਸ ਫੇਸ ‘ਚ ਕਈਂ ਵੀਆਈਪੀ ਲੀਡਰ ਉਮੀਦਵਾਰ ਹਨ।
ਉੱਤਰਪ੍ਰਦੇਸ਼ ਦੀ ਅਮੇਠੀ ਸੀਟ ‘ਤੇ ਅੱਜ ਰਾਹੁਲ ਗਾਂਧੀ ਅਤੇ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਨਾਲ ਮੁਕਾਬਲਾ ਹੈ। ਪਿਛਲੀ ਵਾਰ ਰਾਹੁਲ ਗਾਂਧੀ ਨੇ ਸਮ੍ਰਿਤੀ ਨੂੰ ਹਰਾ ਦਿੱਤਾ ਸੀ। ਇਸੇ ਸੂਬੇ ਦੀ ਰਾਏਬਰੇਲੀ ਸੀਟ ‘ਤੇ ਸੋਨੀਆ ਗਾਂਧੀ ਚੋਣ ਮੈਦਾਨ ‘ਚ ਹੈ ਜਿਸ ਦਾ ਮੁਕਾਬਲਾ ਬੀਜੇਪੀ ਦੇ ਦਿਨੇਸ਼ ਪ੍ਰਤਾਪ ਨਾਲ ਹੈ।
ਲਖਨਊ ‘ਚ ਮੁਕਾਬਲਾ ਕਾਂਗਰਸ ਦੇ ਆਚਾਰਿਆ ਪ੍ਰਮੋਦ ਕ੍ਰਿਸ਼ਨਮ, ਬਸਪਾ ਦੀ ਪੂਨਮ ਸਿਨ੍ਹਾ ਅਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ‘ਚ ਹੈ। ਉਦਰ ਰਾਜਸਥਾਨ ਦੇ ਬੀਕਾਨੇਰ ‘ਚ ਬੀਜੇਪੀ ਨੇਤਾ ਅਤੇ ਕੇਂਦਰੀ ਮੰਤਰੀ ਅਰਜੁਨਰਾਮ ਮੇਘਵਾਲ ਅਤੇ ਕਾਂਗਰਸ ਨੇਤਾ ਮਦਨਗੋਪਾਲ ਮੇਘਵਾਲ ਨਾਲ ਹੈ। ਜੇਯਪੁਰ ‘ਚ ਚੋਣ ਮੈਦਾਨ ‘ਚ ਕਰਨਲ ਰਾਜਵਰਧਨ ਸਿੰਘ ਰਾਠੌੜ ਅਤਟ ਕਾਂਗਰਸ ਕ੍ਰਿਸ਼ਨਾ ਪੂਨੀਆ ਮੁਕਾਬਲੇ ‘ਚ ਹਨ।
ਪੰਜਵੇਂ ਗੇੜ ਦੀ ਵੋਟਾਂ ਸ਼ੁਰੂ, ਕਈ ਦਿਗੱਜਾਂ ਦੀ ਕਿਸਮਤ ਈਵੀਐਮ ‘ਚ ਹੋਵੇਗੀ ਕੈਦ
ਏਬੀਪੀ ਸਾਂਝਾ
Updated at:
06 May 2019 10:42 AM (IST)
ਲੋਕਸਭਾ ਚੋਣਾਂ 2019 ਲਈ ਹੁਣ ਤਕ ਚਾਰ ਪੜਾਅ ‘ਚ ਵੋਟਿੰਗ ਖ਼ਤਮ ਹੋ ਚੁੱਕੀ ਹੈ। ਅੱਜ ਪੰਜਵੇਂ ਗੇੜ ਦੇ ਲਈ 7 ਸੂਬਿਆਂ ਦੇ 51 ਸੰਸਦੀ ਖੇਤਟਾਂ ‘ਚ ਵੋਟਿੰਗ ਜਾਰੀ ਹੈ। ਇਸ ਫੇਸ ‘ਚ ਕਈ ਵੱਡੇ ਨੇਤਾਵਾਂ ਦੀ ਕਿਸਮਤ ਦਾ ਫੈਸਲਾ ਹੋਣਾ ਹੈ।
- - - - - - - - - Advertisement - - - - - - - - -