ਸੋਨੀਪਤ: ਚੰਡੀਗੜ੍ਹ ਵਿਵਾਦ ਦਾ ਮੁੱਦਾ ਹਾਲੇ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਸੋਨੀਪਤ ਦੇ ਪਿੰਡ ਭਟਗਾਓਂ ਪਹੁੰਚੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਸੂਬਿਆਂ 'ਚ ਕੋਈ ਵਿਵਾਦ ਨਹੀਂ, ਸਗੋਂ ਇਹ ਨੇਤਾਵਾਂ 'ਚ ਵਿਵਾਦ ਹੈ। ਉਨ੍ਹਾਂ ਕਿਹਾ ਕਿ ਉਹ ਹਰਿਆਣਾ ਦੀ ਰਾਜਨੀਤੀ ਸੁਧਾਰਨ ਲਈ ਪਿੰਡ-ਪਿੰਡ ਜਾ ਕੇ ਇਮਾਨਦਾਰ ਲੋਕਾਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਨਿੰਦਾ ਪ੍ਰਸਤਾਵ ਪਾਸ ਤਾਂ ਕਰ ਦਿੱਤਾ ਹੈ ਪਰ ਇਸ ਨਾਲ ਹਰਿਆਣਾ ਦੇ ਲੋਕਾਂ ਦਾ ਭਲਾ ਨਹੀਂ ਹੋਵੇਗਾ। ਉਨ੍ਹਾਂ ਕਿਹਾ ਉਨ੍ਹਾਂ ਨੂੰ ਆਪਣੀ ਰਾਜਧਾਨੀ ਲਈ 20 ਹਜ਼ਾਰ ਕਰੋੜ ਦੀ ਮੰਗ ਕਰਨੀ ਚਾਹੀਦੀ ਹੈ।
ਇਸ ਤੋਂ ਇਲਾਵਾ ਗੁਪਤਾ ਨੇ ਕਿਹਾ ਕਿ ਕੋਈ ਵੀ ਪਾਰਟੀ ਐਸਵਾਈਐਲ ਦਾ ਹੱਲ ਹੀ ਨਹੀਂ ਚਾਹੁੰਦੀ। ਉਨ੍ਹਾਂ ਕਿਹਾ ਕਿ ਇਸ ਦਾ ਹੱਲ ਵੀ ਆਮ ਆਦਮੀ ਪਾਰਟੀ ਕਰੇਗੀ। ਵਨ ਪੈਨਸ਼ਨ-ਵਨ ਵਿਧਾਇਕ 'ਤੇ ਵੀ ਪ੍ਰਤੀਕ੍ਰਿਆ ਦਿੰਦਿਆ ਗੁਪਤਾ ਨੇ ਕਿਹਾ ਕਿ ਇਸ ਨੂੰ ਜਲਦੀ ਹੀ ਦਿੱਲੀ ਵਿੱਚ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਜਨਤਾ ਨੇ ਹਰਿਆਣਾ ਭਾਜਪਾ, ਕਾਂਗਰਸ ਇਨੈਲੋ ਨੂੰ ਦੇ ਦਿੱਤਾ ਹੈ। ਹੁਣ ਹਰਿਆਣੇ ਦੇ ਲੋਕ ਆਪਣੇ ਆਪ ਨੂੰ ਠੱਗਿਆ ਮਹਿਸੂਸ ਕਰ ਰਹੇ ਹਨ। ਹਰਿਆਣਾ ਵਿੱਚ 80% ਲੋਕ ਅਜੇ ਵੀ ਬੇਰੁਜ਼ਗਾਰ ਹਨ ਤੇ ਬੇਰੁਜ਼ਗਾਰੀ ਤੇ ਮਹਿੰਗਾਈ ਤੋਂ ਪ੍ਰੇਸ਼ਾਨ ਹਨ।
ਗੁਪਤਾ ਨੇ ਦਾਅਵਾ ਕੀਤਾ ਕਿ 2024 ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤੇ ਦਿੱਲੀ ਵਾਂਗ ਹਰਿਆਣਾ ਵਿੱਚ ਚੰਗੇ ਸਕੂਲ, ਚੰਗੀ ਸਿੱਖਿਆ, ਹਸਪਤਾਲ ਤੇ ਮੁਫਤ ਬਿਜਲੀ ਦੀ ਸਹੁਲਤ ਮਿਲੇਗੀ। ਇਹ ਸਹੂਲਤ ਪੰਜਾਬ ਵਿੱਚ ਵੀ ਹੈ ਤੇ ਹਰਿਆਣਾ ਵਿੱਚ ਵੀ ਲਾਗੂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਲੋਕਾਂ ਦਾ ਕੀ ਕਸੂਰ ਹੈ ਕਿ ਉਹ ਮੁਫਤ ਸਹੂਲਤਾਂ ਨਾ ਲੈਣ। ਆਮ ਆਦਮੀ ਪਾਰਟੀ ਦਾ ਮੁੱਖ ਉਦੇਸ਼ ਚੰਗੀ ਸਿੱਖਿਆ ਤੇ ਚੰਗੀ ਸਿਹਤ ਪ੍ਰਦਾਨ ਕਰਨਾ ਹੈ।
ਪੰਜਾਬ ਦੇ ਮਸਲਿਆਂ 'ਤੇ ਹਰਿਆਣਾ 'ਚ 'ਆਪ' ਦਾ ਸਪਸ਼ਟ ਸਟੈਂਡ! ਚੰਡੀਗੜ੍ਹ 'ਤੇ ਸੂਬਿਆਂ 'ਚ ਕੋਈ ਵਿਵਾਦ ਨਹੀਂ, ਨੇਤਾਵਾਂ 'ਚ ਵਿਵਾਦ: ਸੁਸ਼ੀਲ ਗੁਪਤਾ
abp sanjha
Updated at:
17 Apr 2022 02:00 PM (IST)
Edited By: sanjhadigital
ਸੋਨੀਪਤ: ਚੰਡੀਗੜ੍ਹ ਵਿਵਾਦ ਦਾ ਮੁੱਦਾ ਹਾਲੇ ਠੰਢਾ ਹੋਣ ਦਾ ਨਾਮ ਨਹੀਂ ਲੈ ਰਿਹਾ। ਸੋਨੀਪਤ ਦੇ ਪਿੰਡ ਭਟਗਾਓਂ ਪਹੁੰਚੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੁਸ਼ੀਲ ਗੁਪਤਾ ਨੇ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਸੂਬਿਆਂ 'ਚ ਕੋਈ ਵਿਵਾਦ ਨਹੀਂ
ਸੁਸ਼ੀਲ ਗੁਪਤਾ
NEXT
PREV
Published at:
17 Apr 2022 02:00 PM (IST)
- - - - - - - - - Advertisement - - - - - - - - -