'ਬਟਨ ਕੋਈ ਵੀ ਦੱਬੋ, ਵੋਟ ਬੀਜੇਪੀ ਨੂੰ', ਚੋਣ ਕਮਿਸ਼ਨ ਨੇ ਵਿੱਢੀ ਜਾਂਚ!
ਏਬੀਪੀ ਸਾਂਝਾ | 23 Apr 2019 12:00 PM (IST)
ਆਮ ਆਦਮੀ ਪਾਰਟੀ ਨੇ ਤੀਜੇ ਗੇੜ ਦੀਆਂ ਵੋਟਾਂ 'ਚ ਵੱਡੀ ਗੜਬੜੀ ਹੋਣ ਦਾ ਇਲਜ਼ਾਮ ਲਾਇਆ ਹੈ। 'ਆਪ' ਦੇ ਗੋਆ ਕਨਵੀਨਰ ਐਲਵਿਸ ਗੋਮਸ ਦਾ ਕਹਿਣਾ ਹੈ ਕਿ ਹੋਰ ਪਾਰਟੀਆਂ ਦੇ ਵੋਟ ਵੀ ਬੀਜੇਪੀ ਨੂੰ ਟ੍ਰਾਂਸਫਰ ਕੀਤੇ ਜਾ ਰਹੇ ਹਨ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਨੇ ਤੀਜੇ ਗੇੜ ਦੀਆਂ ਵੋਟਾਂ 'ਚ ਵੱਡੀ ਗੜਬੜੀ ਹੋਣ ਦਾ ਇਲਜ਼ਾਮ ਲਾਇਆ ਹੈ। 'ਆਪ' ਦੇ ਗੋਆ ਕਨਵੀਨਰ ਐਲਵਿਸ ਗੋਮਸ ਦਾ ਕਹਿਣਾ ਹੈ ਕਿ ਹੋਰ ਪਾਰਟੀਆਂ ਦੇ ਵੋਟ ਵੀ ਬੀਜੇਪੀ ਨੂੰ ਟ੍ਰਾਂਸਫਰ ਕੀਤੇ ਜਾ ਰਹੇ ਹਨ। ਐਲਵਿਸ ਦਾ ਕਹਿਣਾ ਹੈ, “ਗੋਆ ‘ਚ 34 ਏਸੀ ‘ਚ ਬੂਥ ਨੰਬਰ 31 ‘ਤੇ 6 ਉਮੀਦਵਾਰਾਂ ‘ਚ ਸਾਰਿਆਂ ਨੂੰ 9 ਵੋਟ ਮਿਲੇ, ਜਦਕਿ ਬੀਜੇਪੀ ਦੇ ਖਾਤੇ ‘ਚ 17 ਵੋਟ ਪਏ, ਕਾਂਗਰਸ 9, 'ਆਪ' ਨੂੰ ਅੱਠ ਤੇ ਆਜ਼ਾਦ ਉਮੀਦਵਾਰ ਨੂੰ ਇੱਕ ਵੋਟ ਮਿਲਿਆ ਹੈ। ਇਹ ਲੁੱਟ ਹੈ। ਗੋਆ ਚੋਣ ਵਿਭਾਗ ਦੇ ਦਾਅਵੇ ਖੋਖਲੇ ਹਨ।” ਐਲਵਿਮ ਗੋਮਸ ਦੇ ਇਲਜ਼ਾਮਾਂ ਦੀ ਹਮਾਇਤ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ ਹੈ। ਉਧਰ, ਇਸ ਬਾਰੇ ਗੋਆ ਚੋਣ ਵਿਭਾਗ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ। ਮਾਮਲੇ ‘ਤੇ ਅਪਡੇਟ ਜਲਦੀ ਹੀ ਜਾਰੀ ਕੀਤਾ ਜਾਵੇਗਾ।