ਨਵੀ ਦਿੱਲੀ: ਲੋਕਸਭਾ ਚੋਣਾਂ ਦੇ ਤੀਜੇ ਗੇੜ ਦੀ ਵੋਟਿੰਗ ਅੱਜ ਸ਼ੁਰੂ ਹੋ ਗਈ ਹੈ। ਅੱਜ ਯਾਨੀ 23 ਅਪਰੈਲ ਨੂੰ 15 ਸੂਬਿਆਂ ਦੀ 117 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ ਜਿਨ੍ਹਾਂ ‘ਚ 2 ਕੇਂਦਰ ਪ੍ਰਸ਼ਾਸਿਤ ਸੂਬੇ ਵੀ ਹਨ। ਅੱਜ ਲੋਕਸਭਾ ਚੋਣਾਂ ਦੀ 21.36 ਫੀਦਸ ਸੀਟਾਂ ‘ਤੇ ਵੋਟਿੰਗ ਹੋਣੀ ਹੈ।

ਇਸ ਦੇ ਨਾਲ ਹੀ ਹੁਣ ਕੁਲ 543 ਸੀਟਾਂ ਚੋਂ 56.36% ਉਮੀਦਵਾਰਾਂ ਦੀ ਕਿਸਮਤ ਈਵੀਐਮ ‘ਚ ਕੈਦ ਹੋ ਜਾਵੇਗੀ।  ਅੱਜ ਜਿਨ੍ਹਾਂ ਦੀ ਕਿਸਮਤ ਈਵੀਐਮ ਮਸ਼ੀਨਾਂ ‘ਚ ਕੈਦ ਹੋਣੀ ਹੈ ਉਨ੍ਹਾਂ ‘ਚ ਅਮਿਤ ਸ਼ਾਹ, ਰਾਹੁਲ ਗਾਂਧੀ, ਮੁਲਾਇਮ ਸਿੰਘ ਯਾਦਵ, ਜਯਾ ਪ੍ਰਦਾ ਅਤੇ ਆਜਮ ਖ਼ਾਨ ਜਿਨ੍ਹੇ ਨੇਤਾ ਸ਼ਾਮਲ ਹਨ।

ਹੁਣ ਨਜ਼ਰ ਪਾਉਂਦੇ ਹਾਂ ਤੀਜੇ ਗੇੜ ਦੀ ਚੋਣਾਂ ਦੀ ਮੁੱਖ ਗੱਲਾਂ ‘ਤੇ।

  • ਤੀਜੇ ਗੇੜ ‘ਚ ਗੁਜਰਾਤ (26), ਕੇਰਲ (20), ਗੋਆ (2), ਦਾਦਰਾ ਨਾਗਰ ਹਵੇਲੀ (1) ੳਤੇ ਦਮਨ ਦੀਵ (1) ਅਜਿਹੇ ਸੂਬੇ ਹਨ, ਜਿਨ੍ਹਾਂ ਦੀ ਸਾਰੀ ਲੋਕਸਭਾ ਸੀਟਾਂ ‘ਤੇ ਇੱਕਠੇ ਹੀ ਵੋਟਿੰਗ ਹੋਣੀ ਹੈ।


 

  • ਤੀਜੇ ਫੇਸ ਦੀ ਚੋਣਾਂ ‘ਚ ਕੁਲ 1622 ਉਮੀਦਵਾਰ ਚੋਣ ਮੈਦਾਨ ‘ਚ ਹਨ।


 

  • ਇਨ੍ਹਾਂ ਉਮੀਦਵਾਰਾਂ ‘ਚ ਔਰਤਾਂ ਦਾ ਆਂਕੜਾ ਸਿਰਫ 144 ਹੈ।


 

  • ਤੀਜੇ ਗੇੜ ‘ਚ ਸਾਲ 2014 ਦੇ ਲੋਕਸਭਾ ਚੋਣਾਂ ‘ਚ 68.43% ਵੋਟਿੰਗ ਹੋਈ ਸੀ।