ਨਵੀਂ ਦਿੱਲੀ: ਦਿੱਲੀ ਦੇ ਮਾਲਵੀਆ ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਨਾਥ ਭਾਰਤੀ ਨੂੰ ਦਿੱਲੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਸੋਮਨਾਥ ਭਾਰਤੀ ਉਤੇ ਏਮਜ਼ ਹਸਪਤਾਲ ਦੇ ਸੁਰੱਖਿਆ ਗਾਰਡ ਦੀ ਕੁੱਟਮਾਰ ਕਰਨ ਦਾ ਇਲਜ਼ਾਮ ਹੈ।

ਅਸਲ ਵਿੱਚ ਏਮਜ਼ ਦੇ ਮੁੱਖ ਸੁਰਖਿਆ ਅਧਿਕਾਰੀ ਆਰ.ਐਸ. ਰਾਵਤ ਨੇ ਸੋਮਨਾਥ ਭਾਰਤੀ ਖਿਲਾਫ ਹੌਜ ਖਾਸ ਥਾਣੇ ਵਿੱਚ ਮਾਰਕੁੱਟ ਦਾ ਕੇਸ ਦਰਜ ਕਰਵਾਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਜਾਣ ਦੀ ਜਾਣਕਾਰੀ ਖੁਦ ਸੋਮਨਾਥ ਭਾਰਤ ਨੇ ਟਵਿੱਟਰ ਰਾਹੀਂ ਦਿੱਤੀ।