ਨਵੀਂ ਦਿੱਲੀ : ਐਪਲ ਆਈਫੋਨ-7 ਦਾ ਭਾਰਤ ਵਿੱਚ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਆਪਣੀ ਮਹਿੰਗੀ ਕੀਮਤ ਲਈ ਜਾਣੇ ਜਾਣ ਵਾਲੇ ਆਈਫੋਨ ਨੂੰ ਲੈ ਕੇ IHS ਇੰਕ ਨੇ ਇੱਕ ਅਹਿਮ ਵੇਰਵਾ ਜਾਰੀ ਕੀਤਾ ਹੈ। ਵੇਰਵੇ ਅਨੁਸਾਰ ਆਈਫੋਨ-7 ਦੇ 32 ਜੀਬੀ ਮਾਡਲ ਦੀ ਕੁੱਲ ਲਾਗਤ 15,065 ਰੁਪਏ ਹੈ।
ਪਿਛਲੇ ਸਾਲ ਲਾਂਚ ਹੋਏ ਆਈਫੋਨ 6S ਦੀ ਲਾਗਤ 13,402 ਸੀ ਹਾਲਾਂਕਿ ਆਈਫੋਨ-7 ਪਲਸ ਨੂੰ ਬਣਾਉਣ ਉਤੇ ਕਿੰਨੀ ਲਾਗਤ ਆਈ, ਇਸ ਦਾ ਜ਼ਿਕਰ ਫਿਲਹਾਲ ਨਹੀਂ ਕੀਤਾ ਗਿਆ। ਫਿਰ ਵੀ ਪਲੱਸ ਦੀ ਲਾਗਤ ਕੁਝ ਜ਼ਿਆਦਾ ਹੈ। ਆਈਫੋਨ-7 ਭਾਰਤ ਵਿੱਚ 7 ਅਕਤੂਬਰ ਨੂੰ ਲਾਂਚ ਹੋਣਾ ਹੈ ਤੇ ਇਸ ਦੀ ਬੇਸ ਕੀਮਤ 60,000 ਰੁਪਏ ਦਾ ਆਸਪਾਸ ਹੈ।
ਨਵੇਂ ਆਈਫੋਨ ਜੈਨਰੇਸ਼ਨ ਦੇ ਨਾਲ ਐਪਲ ਨੇ ਨਵਾਂ ਪ੍ਰੋਸੈਸਰ ਚਿੱਪ A10 ਫਿਊਜਨ ਦਾ ਇਸਤੇਮਾਲ ਕੀਤਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕੰਪਨੀ ਨੇ ਪ੍ਰੋਸੈਸਰ ਬਾਰੇ ਸਾਰੀ ਜਾਣਕਾਰੀ ਜਾਰੀ ਨਹੀਂ ਕੀਤੀ। ਐਪਲ ਦਾ ਦਾਅਵਾ ਹੈ ਕਿ A10 ਫਿਊਜਨ ਹੁਣ ਤੱਕ ਦਾ ਸਭ ਤੋਂ ਬੇਹਤਰੀਨ ਪ੍ਰੋਸੈਸਰ ਹੈ ਤੇ ਅਜਿਹੀ ਚੀਜ ਸਮਰਾਟਫੋਨ ਦੀ ਦੁਨੀਆ ਵਿੱਚ ਹੁਣ ਤੱਕ ਨਹੀਂ ਆਈ ਹੈ। A10 ਫਿਊਜਨ ਦੀ ਚਿੱਪ ਰਾਹੀਂ ਆਈਫੋਨ 6S ਦੀ ਤੁਲਨਾ ਵਿੱਚ ਬੈਟਰੀ ਦੀ ਜ਼ਿਆਦਾ ਸੈਵਿੰਗ ਕਰਦਾ ਹੈ।
ਕਾਬਲੇਗੌਰ ਹੈ ਕਿ ਐਪਲ ਦਾ 7ਵੀਂ ਜੈਨਰੇਸ਼ਨ ਦਾ ਆਈਫੋਨ ਬਿਨਾਂ ਆਡੀਓ ਜੈੱਕ ਦੇ ਨਾਲ ਵਾਟਰ ਪਰੂਫ਼ ਹੈ। 7 ਤੇ 7 ਪਲੱਸ ਫੋਨਾਂ ਦੀ ਵੱਧ ਤੋਂ ਵੱਧ ਸਮਰੱਥਾ 256 ਜੀ. ਬੀ. ਤਕ ਵਧਾਈ ਗਈ ਹੈ। ਦੋਵੇਂ ਫ਼ੋਨ 32 ਜੀ. ਬੀ., 128 ਜੀ. ਬੀ. ਤੇ 256 ਜੀ. ਬੀ. ਦੀ ਸਮਰੱਥਾ ਵਿਚ ਮੁਹੱਈਆ ਹੋਣਗੇ। ਆਈ ਫ਼ੋਨ -7 ਦੀਆਂ ਕਈ ਖ਼ੂਬੀਆਂ ਹਨ। ਨਵਾਂ ਆਈ ਫ਼ੋਨ ਪਹਿਲੀ ਵਾਰ ਜੈੱਟ ਬਲੈਕ ਕਲਰ ਵਿਚ ਉਤਾਰਿਆ ਗਿਆ ਹੈ। ਇਸ ਦਾ ਸਟੇਟਲੈੱਸ ਸਟੀਲ ਦਾ ਲੋਗੋ ਵੀ ਜੈੱਟ ਬਲੈਕ ਕਲਰ ਵਿਚ ਹੀ ਹੈ।