ਨਵੀਂ ਦਿੱਲੀ: ਪਾਕਿਸਤਾਨ ਦੇ ਲੜਾਕੂ ਜਹਾਜ਼ ਐਫ-16 ਨੂੰ ਡੇਗਣ ਵਾਲੇ ਭਾਰਤੀ ਹਵਾਈ ਫੌਜ ਦੇ ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਨੇ ਅੱਜ ਇੱਕ ਵਾਰ ਫੇਰ ਤੋਂ ਮਿੱਗ-21 ‘ਚ ਉਡਾਣ ਭਰੀ। ਇਸ ਵਾਰ ਉਨ੍ਹਾਂ ਨੇ ਇਲੱਕੇ ਨਹੀਂ ਸਗੋਂ ਸੈਨਾ ਮੁਖੀ ਬੀਐਸ ਧਨੋਆ ਨਾਲ ਉਡਾਣ ਭਰੀ।


ਵਿੰਗ ਕਮਾਂਡਰ ਨੇ ਇਸੇ ਸਾਲ ਫਰਵਰੀ ‘ਚ ਪਾਕਿਸਤਾਨ ਵੱਲੋਂ ਹਵਾਈ ਖੇਤਰ ਦੀ ਉਲੰਘਣਾ ਕਰਨ ‘ਤੇ ਉਨ੍ਹਾਂ ਨੂੰ ਭਜਾ ਦਿੱਤਾ ਸੀ। ਉਨ੍ਹਾਂ ਨੇ ਆਪਣੀ ਬਹਾਦਰੀ ਨਾਲ ਸਭ ਦਾ ਦਿਲ ਜਿੱਤ ਲਿਆ। 27 ਫਰਵਰੀ, 2019 ਨੂੰ ਪਾਕਿਸਤਾਨ ਹਵਾਈ ਸੈਨਾ ਦਾ ਲੜਾਕੂ ਜਹਾਜ਼ ਐਫ-16 ਨੂੰ ਡੇਗਣ ਵਾਲੇ ਅਭਿਨੰਦਨ ਨੂੰ ਵੀਰ ਚਕੱਰ ਨਾਲ ਸਨਮਾਨਿਤ ਕੀਤਾ ਗਿਆ ਸੀ।


ਇਸ ਦੌਰਾਨ ਉਨ੍ਹਾਂ ਦਾ ਜਹਾਜ਼ ਮਿੱਗ-21 ਬਾਈਸਨ ਵੀ ਹਾਦਸਾਗ੍ਰਸਤ ਹੋਣ ਕਰਕੇ ਦੁਸ਼ਮਣ ਦੇ ਇਲਾਕੇ ‘ਚ ਡਿੱਗ ਗਿਆ ਸੀ। ਉਨ੍ਹਾਂ ਨੂੰ ਪਾਕਿਸਤਾਨ ਦੀ ਕੈਦ ‘ਚ ਤਿੰਨ ਦਿਨ ਰਹਿਣਾ ਪਿਆ। ਪਾਕਿ ਨੇ ਵਿੰਗ ਕਮਾਂਡਰ ਨੂੰ ਇੱਕ ਮਾਰਚ ਰਾਤ ਨੂੰ ਰਿਹਾਅ ਕੀਤਾ ਸੀ। ਇਸ ਤੋਂ ਬਾਅਦ ਪੂਰੀ ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਨੂੰ ਦੁਬਾਰਾ ਉਡਾਣ ਭਰਣ ਦੀ ਇਜਾਜ਼ਤ ਮਿਲੀ।