ਨਵੀਂ ਦਿੱਲੀ: ਪਾਕਿਸਤਾਨ ਦੀ ਜੇਲ੍ਹ ‘ਚ ਬੰਦ ਕੁਲਭੂਸ਼ਣ ਜਾਧਵ ਨਾਲ ਅੱਜ ਭਾਰਤੀ ਅਧਿਕਾਰੀ ਮੁਲਾਕਾਤ ਕਰਨਗੇ। ਪਾਕਿਸਤਾਨ ਨੇ ਐਤਵਾਰ ਭਾਰਤ ਨੂੰ ਕਿਹਾ ਸੀ ਕਿ ਜਾਧਵ ਨੂੰ ਕਾਉਂਸਲਰ ਐਕਸੈਸ ਸੋਮਵਾਰ ਨੂੰ ਦਿੱਤਾ ਜਾਵੇਗਾ। ਇਸ ਪੇਸ਼ਕਸ਼ ਨੂੰ ਭਾਰਤ ਨੇ ਮੰਨ ਲਿਆ। ਸੂਤਰਾਂ ਮੁਤਾਬਕ ਭਾਰਤੀ ਅਧਿਕਾਰੀ ਗੌਰਵ ਆਹਲੂਵਾਲੀਆ ਕੁਲਭੂਸ਼ਣ ਨਾਲ ਮੁਲਾਕਾਤ ਕਰਨਗੇ।




ਸੂਤਰ ਨੇ ਦੱਸਿਆ, “ਭਾਰਤ ਨੇ ਕੁਲਭੂਸ਼ਣ ਨੂੰ ਕਾਉਂਸਲਰ ਅਕਸੈਸ ਮੁਹਈਆ ਕਰਵਾਏ ਜਾਣ ‘ਤੇ ਪਾਕਿਸਤਾਨ ਦਾ ਪ੍ਰਸਤਾਵ ਮੰਨ ਲਿਆ ਹੈ। ਭਾਰਤ ਉਮੀਦ ਕਰਦਾ ਹੈ ਕਿ ਪਾਕਿਸਤਾਨ ਠੀਕ ਮਾਹੌਲ ਰੱਖਣ ਦਾ ਭਰੋਸਾ ਦੇਵੇਗਾ, ਤਾਂ ਜੋ ਆਜ਼ਾਦ, ਨਿਰਪੱਖ ਤੇ ਸਾਰਥਕ ਮੁਲਾਕਾਤ ਹੋ ਸਕੇ।”




ਪਾਕਿਸਤਾਨ ਨੇ ਐਤਵਾਰ ਨੂੰ ਕਿਹਾ ਸੀ ਕਿ ਅੰਤਰਾਸ਼ਟਰੀ ਅਭਾਰਤ, ਪਾਕਿਸਤਾਨਦਾਲਤ ਦੇ ਫੈਸਲੇ ਤੋਂ ਬਾਅਦ ਸੋਮਵਾਰ ਨੂੰ ਕੁਲਭੂਸ਼ਣ ਜਾਧਵ ਨੂੰ ਕਾਉਂਸਲਰ ਐਕਸੈਸ ਮੁਹਈਆ ਕਰਵਾਈ ਜਾਵੇਗੀ। ਵਿਦੇਸ਼ ਮੰਤਰਾਲੇ ਦੇ ਭਾਰਤ, ਪਾਕਿਸਤਾਨਬੁਲਾਰੇ ਮੁਹੰਮਦ ਫੈਸਲ ਨੇ ਟਵੀਟ ਕਰ ਕਿਹਾ, “ਭਾਰਤੀ ਜਾਸੂਸ ਕਮਾਂਡਰ ਕੁਲਭੂਸ਼ਣ ਜਾਧਵ ਨੂੰ ਆਈਸੀਜੇ ਦੇ ਫੈਸਲੇ ਤੋਂ ਬਾਅਦ ਸੋਮਵਾਰ (2 ਸਤੰਬਰ 2019) ਨੂੰ ਕਾਉਂਸਲਰ ਐਕਸੈਸ ਉਪਲੱਬਧ ਕਰਵਾਇਆ ਜਾਵੇਗਾ।”



ਉਨ੍ਹਾਂ ਕਿਹਾ, “ਕਮਾਂਡਰ ਜਾਧਵ ਜਾਸੂਸੀ, ਅੱਤਵਾਦ ਤੇ ਤਬਾਹੀ ਦੇ ਇਲਜ਼ਮਾਂ ਵਿੱਚ ਪਾਕਿਸਤਾਨ ਦੀ ਹਿਰਾਸਤ ‘ਚ ਰਹੇਗਾ।” 49 ਸਾਲਾ ਜਾਧਵ ਨੂੰ ਜਾਸੂਸੀ ਤੇ ਅੱਤਵਾਦ ਦੇ ਇਲਜ਼ਾਮ ‘ਚ ਪਾਕਿ ਸੈਨਾ ਅਦਾਲਤ ਨੇ ਅਪਰੈਲ 2017 ‘ਚ ਮੌਤ ਦੀ ਸਜ਼ਾ ਸੁਣਾਈ ਸੀ। ਇਸ ਤੋਂ ਬਾਅਦ ਭਾਰਤ ਨੇ ਆਈਸੀਜੇ ਕੋਲ ਉਸ ਦੀ ਮੌਤ ਦੀ ਸਜ਼ਾ ‘ਤੇ ਰੋਕ ਲਾਉਣ ਦੀ ਮੰਗ ਕੀਤੀ ਸੀ।