ਨਵੀਂ ਦਿੱਲੀ: ਭਾਰਤ ਵਿੱਚ ਪਿਛਲੇ ਸਾਲ ਤੰਬਾਕੂ ਦੇ ਇਸਤੇਮਾਲ ਦੇ ਮੁਕਾਬਲੇ ਹਵਾ ਪ੍ਰਦੂਸ਼ਣ ਨਾਲ ਜ਼ਿਆਦਾ ਲੋਕ ਬਿਮਾਰ ਹੋਏ ਤੇ ਇਸ ਕਾਰਨ ਪ੍ਰਤੀ 8 ਵਿਅਕਤੀਆਂ ਵਿੱਚੋਂ ਇੱਕ ਵਿਅਕਤੀ ਨੇ ਆਪਣੀ ਜਾਨ ਗਵਾਈ। ਵੀਰਵਾਰ ਨੂੰ ਜਾਰੀ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ। ਇਸ ਖੋਜ ਵਿੱਚ ਕਿਹਾ ਗਿਆ ਹੈ ਕਿ ਹਵਾ ਦੇ ਸੂਖਮ ਕਣਾਂ ਪੀਐਮ 2.5 ਦੇ ਸਭਤੋਂ ਜ਼ਿਆਦਾ ਦਿੱਲੀ ਦੇ ਲੋਕ ਸੰਪਰਕ ਵਿੱਚ ਹਨ। ਇਸ ਦੇ ਬਾਅਦ ਉੱਤਰ ਪ੍ਰਦੇਸ਼ ਤੇ ਹਰਿਆਣਾ ਦਾ ਨੰਬਰ ਆਉਂਦਾ ਹੈ।

ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ 2017 ਵਿੱਚ 12.4 ਲੱਖ ਮੋਤਾਂ ਸਿਰਫ ਹਵਾ ਪ੍ਰਦੂਸ਼ਣ ਦੀ ਵਜ੍ਹਾ ਕਰਕੇ ਹੋਈਆਂ। ਇਸ ਦੇ ਨਾਲ ਹੀ ਦੇਸ਼ ਵਿੱਚ ਹੋਣ ਵਾਲੀਆਂ ਮੌਤਾਂ ਪਿੱਛੇ ਹਵਾ ਪ੍ਰਦੂਸ਼ਣ ਨੂੰ ਸਭ ਤੋਂ ਵੱਡਾ ਖ਼ਤਰਾ ਦੱਸਿਆ ਗਿਆ ਹੈ। ਰਿਪੋਰਟ ਮੁਤਾਬਕ ਜੇ ਹਵਾ ਦੇ ਪ੍ਰਦੂਸ਼ਣ ਦਾ ਪੱਧਰ ਸਿਹਤ ਨੂੰ ਨੁਕਸਾਨ ਪਹੁੰਚਾਉਣ ਦੇ ਪੱਧਰ ਤੋਂ ਹੇਠਾਂ ਹੁੰਦਾ ਤਾਂ ਜਿਊਣ ਦੀ ਦਰ 1.7 ਗੁਣਾ ਜ਼ਿਆਦਾ ਹੋਣੀ ਸੀ।

ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਦੁਨੀਆ ਭਰ ਵਿੱਚ ਹਵਾ ਪ੍ਰਦੂਸ਼ਣ ਕਾਰਨ 18 ਫੀਸਦੀ ਲੋਕਾਂ ਨੇ ਸਮੇਂ ਤੋਂ ਪਹਿਲਾਂ ਆਪਣੀ ਜਾਨ ਗਵਾਈ ਜਾਂ ਫਿਰ ਉਹ ਬਿਮਾਰ ਪੈ ਗਏ। ਇਸ ਵਿੱਚ ਭਾਰਤ ਦਾ ਅੰਕੜਾ 26 ਫੀਸਦੀ ਰਿਹਾ। ਪਿਛਲੇ ਸਾਲ ਜਿਨ੍ਹਾਂ ਹਵਾ ਪ੍ਰਦੂਸ਼ਣ ਕਾਰਨ ਜਿਨ੍ਹਾਂ 12.4 ਲੋਕਾਂ ਦੀ ਮੌਤ ਹੋਈ, ਉਨ੍ਹਾਂ ਵਿੱਚੋਂ ਅੱਧਿਆਂ ਤੋਂ ਵੱਧ ਦੀ ਉਮਰ 70 ਸਾਲਾਂ ਤੋਂ ਘੱਟ ਸੀ।