ਨਵੀਂ ਦਿੱਲੀ: ਲੋਕ ਸਭਾ ਚੋਣਾਂ ‘ਚ 72 ਦਿਨ ਹੀ ਬਾਕੀ ਹਨ। ਸਭ ਪਾਰਟੀਆਂ ਆਪਣੀਆਂ ਪੂਰੀਆਂ ਤਿਆਰੀਆਂ ਕਰ ਚੁੱਕੀਆਂ ਹਨ। 'ਏਬੀਪੀ ਨਿਊਜ਼' ਅਤੇ ਸੀ-ਵੋਟਰ ਨੇ ਦੇਸ਼ ਦਾ ਮੂਡ ਪਤਾ ਕੀਤਾ ਹੈ। ਜਿਸ ਮੁਤਾਬਕ ਜੇਕਰ ਅੱਜ ਚੋਣਾਂ ਹੁੰਦੀਆਂ ਹਨ ਤਾਂ ਯੂਪੀਏ ਅਤੇ ਐਨਡੀਏ ਕਿਸੇ ਨੂੰ ਵੀ ਬਹੁਮਤ ਨਹੀਂ ਮਿਲਦਾ ਦਿਖ ਰਿਹਾ।




ਸਰਵੇਖਣ ਮੁਤਾਬਕ, 2014 ‘ਚ 282 ਸੀਟਾਂ ਜਿੱਤਣ ਵਾਲੀ ਭਾਜਪਾ ਸਿਰਫ 203 ਸੀਟਾਂ ਜਿੱਤਦੀ ਨਜ਼ਰ ਆ ਰਹੀ ਹੈ। ਪਿਛਲੀ ਵਾਰ 44 ਸੀਟਾਂ ਜਿੱਤਣ ਵਾਲੀ ਕਾਂਗਰਸ ਨੂੰ ਸਿ ਵਾਰ 209 ਸੀਟਾਂ ਮਿਲਣ ਦਾ ਅੰਦਾਜ਼ਾ ਹੈ। ਐਨਡੀਏ ਨੂੰ 233 ਸੀਟਾਂ ਅੇਤ ਯੂਪੀਏ ਨੂੰ 167 ਅਤੇ ਹੋਰਾਂ ਨੂੰ 143 ਸੀਟਾਂ ਮਿਲ ਸਕਦੀਆਂ ਹਨ।

ਕੀ ਕਹਿੰਦਾ ਹੈ ਵੋਟ ਫ਼ੀਸਦ: ਭਾਜਪਾ ਦੀ ਪ੍ਰਧਾਨਗੀ ਵਾਲੀ ਐਨਡੀਏ ਨੂੰ 38 ਫੀਸਦ ਅਤੇ ਕਾਂਗਰਸ ਨੂੰ 32 ਫੀਸਦ ਜਦਕਿ ਬਾਕੀਆਂ ਨੂੰ 30 ਫ਼ੀਸਦ ਵੋਟ ਆਉਣ ਵਾਲੀ ਚੋਣਾਂ ‘ਚ ਮਿਲਣ ਦੀ ਉਮੀਦ ਕੀਤੀ ਜਾ ਰਹੀ ਹੈ। ਹੇਠਾਂ ਤੁਸੀਂ ਪੜ੍ਹ ਸਕਦੇ ਹੋ ਕਿ ਵੱਖੋ-ਵੱਖ ਸੂਬਿਆਂ ਵਿੱਚ ਕਿਹੜੀ ਪਾਰਟੀ ਕਿਹੋ ਜਿਹਾ ਪ੍ਰਦਰਸ਼ਨ ਕਰਦੀ ਵਿਖਾਈ ਦੇਵੇਗੀ।



ਪੰਜਾਬ-ਹਰਿਆਣਾ: ਪੰਜਾਬ ਸੂਬੇ ‘ਚ ਯੂਪੀਏ, ਐਨਡੀਏ ‘ਤੇ ਭਾਰੀ ਪੈ ਰਹੀ ਹੈ। ਸੂਬੇ ਦੀਆਂ 13 ਸੀਟਾਂ ‘ਚੋਂ ਐਨਡੀਏ ਸਿਰਫ ਇੱਕ ਤੇ ਯੂਪੀਏ ਨੂੰ 12 ਸੀਟਾਂ ਮਿਲਣ ਦੀ ਆਸ ਹੈ। ਉੱਧਰ, ਹਰਿਆਣਾ ‘ਚ ਐਨਡੀਏ ਨੂੰ ਸੱਤ ਅਤੇ ਯੂਪੀਏ ਨੂੰ ਤਿੰਨ ਸੀਟਾਂ ਮਿਲਣ ਦੀ ਉਮੀਦ ਹੈ।

ਦਿੱਲੀ: ਦੇਸ਼ ਦੀ ਰਾਜਦਾਨੀ ਦਿੱਲੀ ‘ਚ ਸੱਤਾ ‘ਚ ਆਮ ਆਦਮੀ ਪਾਰੀ ਲਈ ਬੁਰੀ ਖ਼ਬਰ ਹੈ ਕਿ ਇੱਥੇ ਲੋਕਸਭਾ ਚੋਣਾਂ ‘ਚ ਆਪ 7 ਚੋਂ ਇੱਕ ਸੀਟ ਵੀ ਹਾਸਲ ਕਰਦੀ ਨਜ਼ਰ ਨਹੀਂ ਆ ਰਹੀ। ਸਰਵੇਖਣ ਵਿੱਚ ਇਹੋ ਹਾਲ ਕਾਂਗਰਸ ਦਾ ਵੀ ਹੈ ਜਦਕਿ ਦਿੱਲੀ ਦੀ ਸੱਤ ਸੀਟਾਂ ਭਾਜਪਾ ਦੇ ਖੇਮੇ ‘ਚ ਜਾਂਦੀਆਂ ਨਜ਼ਰ ਆ ਰਹੀਆਂ ਹਨ।

ਉੱਤਰ ਪ੍ਰਦੇਸ਼: ਸੂਬੇ ‘ਚ ਇਸ ਸਮੇਂ ਭਾਜਪਾ ਸਰਕਾਰ ਹੈ ਜਦਕਿ ਆਉਣ ਵਾਲੀ ਚੋਣਾਂ ‘ਚ ਉਸ ਨੂੰ ਯੂਪੀ ਚ ਭਾਰੀ ਨੁਕਸਾਨ ਹੋ ਸਕਦਾ ਹੈ। 80 ਲੋਕ ਸਭਾ ਸੀਟਾਂ ਵਾਲੇ ਯੂਪੀ ‘ਚ ਮਾਇਆਵਤੀ ਅਤੇ ਅਖਿਲੇਸ਼ ਦੀ ਜੋੜੀ 51 ਸੀਟਾਂ ਖਿਸਕਾਉਣ ਦਾ ਦਮ ਰੱਖਦੀ ਹੈ।



ਗੁਜਰਾਤ: ਪੀਐਮ ਮੋਦੀ ਦੇ ਸੂਬੇ ਗੁਜਰਾਤ ‘ਚ 26 ਲੋਕਸਭਾ ਸੀਟਾਂ ਹਨ ਜਿਨ੍ਹਾਂ ‘ਤੇ ਪਿਛਲੇ ਵਾਰ ਸਾਰੀਆਂ ਸੀਟਾਂ ‘ਤੇ ਜਿੱਤ ਦਰਜ ਕਰਨ ਵਾਲੀ ਭਾਜਪਾ ਇਸ ਵਾਰ 2 ਸੀਟਾਂ ‘ਤੇ ਹਾਰ ਸਕਦੀ ਹੈ।

ਉੱਤਰੀ ਭਾਰਤ: ਸਰਵੇ ਮੁਤਾਬਕ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ, ਜੰਮੂ-ਕਸ਼ਮੀਰ ਅਤੇ ਉਤਰਾਖੰਡ ਦੀ 45 ਸੀਟਾਂ 'ਚੋਂ ਐਨਡੀਏ 26 ਅਤੇ ਯੂਪੀਏ 19 ਸੀਟਾਂ ਹਾਸਲ ਕਰਨ ਦੀ ਉਮੀਦ ਰੱਖਦੀ ਹੈ।