ਚੰਡੀਗੜ੍ਹ: ਸੋਨਾਲੀ ਫੋਗਾਟ ਕਤਲ ਮਾਮਲੇ ਦੀ ਗੁੱਥੀ ਹਾਲੇ ਤੱਕ ਸੁਲਝ ਨਹੀਂ ਸਕੀ ਹੈ, ਉੱਥੇ ਹੀ ਇਸ ਸਭ ਦੇ ਵਿਚਾਲੇ ਹੁਣ ਏਬੀਸੀ ਨਿਊਜ਼ ਦੇ ਹੱਥ ਗੋਆ ਪੁਲਿਸ ਦੀ ਕੇਸ ਡਾਇਰੀ ਲੱਗੀ ਹੈ ਜਿਸ ਵਿੱਚ ਸੋਨਾਲੀ ਫੋਗਾਟ ਦੀ ਮੌਤ ਦੇ ਦਿਨ ਦੀ ਪੂਰੀ ਕਹਾਣੀ ਲਿਖੀ ਹੋਈ ਹੈ। ਡਾਇਰੀ ਦੇ ਪੰਨਿਆਂ ਵਿੱਚ ਮੌਤ ਦੇ ਦਿਨ ਕੀ ਕੁਝ ਹੋਇਆ, ਇਸ ਦਾ ਜ਼ਿਕਰ ਤਾਂ ਹੈ ਹੀ ਨਾਲ ਹੀ ਸਗੋਂ ਸੋਨਾਲੀ ਦੇ ਪੀਏ ਸੁਧੀਰ ਸਾਂਗਵਾਨ ਤੇ ਉਸ ਦੇ ਸਾਥੀ ਸੁਖਵਿੰਦਰ ਦਾ ਕਬੂਲਨਾਮਾ ਵੀ ਮਿਲਿਆ ਹੈ।


ਡਾਇਰੀ ਵਿੱਚ ਲਿਖਿਆ ਹੈ, ਅੰਜੁਨਾ ਪੁਲਿਸ ਸਟੇਸ਼ਨ ਦੇ ਪੁਲਿਸ ਪੁਲਿਸ ਇੰਸਪੈਕਟਰ ਪ੍ਰਸ਼ਾਲ ਨਾਇਕ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਂਟ ਐਂਥਨੀ ਹਸਪਤਾਲ ਤੋਂ 23 ਅਗਸਤ ਦੀ ਸਵੇਰ 9.22 ਮਿੰਟ 'ਤੇ ਮੈਡੀਕਲ ਅਫ਼ਸਰ ਦਾ ਫੋਨ ਆਇਆ ਸੀ ਜਿਸ ਦੇ ਬਾਅਦ ਉਹ ਹਸਪਤਾਲ ਪਹੁੰਚੇ। ਹਸਪਤਾਲ ਪਹੁੰਚਣ 'ਤੇ ਇੰਸਪੈਕਟਰ ਵੱਲੋਂ ਪੁੱਛਗਿੱਛ 'ਚ ਦੱਸਿਆ ਕਿ ਸੋਨਾਲੀ ਫੋਗਾਟ ਨੂੰ ਇੱਥੇ ਲਿਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਚੁੱਕੀ ਸੀ।


ਸੋਨਾਲੀ ਨੇ ਕੀਤੀ ਸੀ ਉਲਟੀ


ਉੱਥੇ ਹੀ ਡਾਇਰੀ ਵਿੱਚ ਇਹ ਵੀ ਲਿਖਿਆ ਸੀ ਕਿ ਸੁਧੀਰ ਤੇ ਸੁਖਵਿੰਦਰ ਨਾਲ ਪੁੱਛਗਿੱਛ ਵਿੱਚ ਉਨ੍ਹਾਂ ਦੱਸਿਆ ਕਿ ਜਦੋਂ ਉਹ ਕੁਰਲਿਸ ਰੇਸਟੋਰੈਂਟ ਵਿੱਚ ਸੀ ਤਾਂ ਸੁਨਾਲੀ ਨੇ ਸੁਧੀਰ ਨੂੰ ਦੱਸਿਆ ਕਿ ਉਸ ਦੀ ਸਿਹਤ ਠੀਕ ਨਹੀਂ ਲੱਗ ਰਹੀ ਜਿਸ ਤੋਂ ਬਾਅਦ ਰਾਤ 2.30 ਵਜੇ ਦੇ ਕਰੀਬ ਸੋਨਾਲੀ ਨੂੰ ਲੇਡੀਜ਼ ਪਖ਼ਾਨੇ ਲਜਾਇਆ ਗਿਆ ਜਿੱਥੇ ਉਸ ਨੇ ਉਲਟੀ ਕੀਤੀ ਅਤੇ ਵਾਪਸ ਆ ਕੇ ਡਾਂਸ ਕਰਨ ਲੱਗੀ।


ਸੇਂਟ ਐਂਥਨੀ ਹਸਪਤਾਲ ਲਜਾਇਆ ਗਿਆ


ਇਸ ਤੋਂ ਬਾਅਦ ਸਵੇਰੇ ਸੋਨਾਲੀ ਦੇ ਕਹਿਣ ਤੇ 4.30 ਵਜੇ ਸੁਧੀਰ ਸੋਨਾਲੀ ਨੂੰ ਪਖ਼ਾਨੇ ਲੈ ਕੇ ਗਿਆ ਜਿਸ ਤੋਂ ਬਾਅਦ ਉਹ ਕੁਝ ਸਮੇਂ ਲਈ ਸੌਂ ਗਈ। ਕਰੀਬ ਸਵੇਰੇ 6 ਵਜੇ 2 ਲੋਕਾਂ ਦੀ ਮਦਦ ਨਾਲ ਸੁਧੀਰ ਤੇ ਸੁਖਵਿੰਦਰ ਸੋਨਾਲੀ ਨੂੰ ਕੁਰਲਿਸ ਰੇਸਟੋਰੈਂਟ ਦੀ ਪਾਰਕਿੰਗ ਵਿੱਚ ਲੈ ਕੇ ਆਏ ਜਿੱਥੋਂ ਉਹ ਇੱਕ ਟੈਕਸੀ ਵਿੱਟਟ ਬੈਠਕੇ ਗ੍ਰਾਂਡ ਲੀਓਨੀ ਰਿਸੋਟ ਪਹੁੰਚੇ। ਜਿੱਥੇ ਪਹੁੰਚਣ ਤੋਂ ਬਾਅਦ ਸੋਨਾਲੀ ਦੀ ਸਿਹਤ ਖ਼ਰਾਬ ਹੋਣ ਲੱਗੀ ਜਿਸ ਤੋਂ ਬਾਅਦ ਉਸ ਨੂੰ ਸੇਂਟ ਐਂਥਨੀ ਹਸਪਤਾਲ ਲਜਾਇਆ ਗਿਆ।


ਸੁਧੀਰ ਸਾਂਗਵਾਨ ਦਾ ਕਬੂਲਨਾਮਾ ਏਬੀਪੀ ਨਿਊਜ਼ ਦੇ ਹੱਥ


ਡਾਇਰੀ ਦੇ ਤੀਜੇ ਪੰਨੇ ਤੇ ਸੁਧੀਰ ਸਾਂਗਵਾਨ ਦਾ ਕਬੂਲਨਾਮਾ ਮਿਲਿਆ। ਇਸ ਕਬੂਲਨਾਮੇ ਵਿੱਚ ਸੁਧੀਰ ਨੇ ਦੱਸਿਆ ਕਿ ਸੋਨਾਲੀ ਨੂੰ ਪਾਰਟੀ ਦੇ ਨਾਂਅ ਤੇ ਕੁਰਲਿਸ ਲੈ ਕੇ ਗਿਆ ਜਿੱਥੇ ਉਸ ਨੇ ਪਾਣੀ ਵਿੱਚ ਡ੍ਰੱਗਸ ਮਿਲਾਕੇ ਉਸ ਨੂੰ ਜ਼ਬਰਦਸਤੀ ਪਿਆ ਦਿੱਤਾ। ਆਪਣੇ ਕਬੂਲਨਾਮੇ ਵਿੱਚ ਸੁਧੀਰ ਨੇ ਇਹ ਵੀ ਦੱਸਿਆ ਕਿ ਸੁਖਵਿੰਦਰ ਨੇ ਡ੍ਰੱਗਸ ਲੈਣ ਵਿੱਚ ਉਸ ਦੀ ਮਦਦ ਕੀਤੀ ਸੀ ਜਿਸ ਤੋਂ ਬਾਅਦ ਇਸ ਗੱਲ ਨੂੰ ਸੁਖਵਿੰਦਰ ਨੇ ਵੀ ਕਬੂਲਿਆ।


ਕਬੂਲਨਾਮੇ ਵਿੱਚ ਸੁਧੀਰ ਨੇ ਅੱਗੇ ਦੱਸਿਆ ਕਿ ਉਸ ਨੇ ਡ੍ਰੱਗਸ ਇੱਕ ਪਾਣੀ ਦੀ ਬੋਤਲ ਵਿੱਚ ਮਿਲਾਏ ਸੀ ਜਿਸ ਨੂੰ ਉਸ ਨੇ ਖ਼ੁਦ ਤੇ ਸੋਨਾਲੀ ਤੇ ਸੁਖਵਿੰਦਰ ਨੂੰ ਪਿਆਇਆ ਸੀ। ਸੁਧੀਰ ਇਸ ਤੋਂ ਬਾਅਦ ਪੁਲਿਸ ਵਾਲਿਆਂ ਨੂੰ ਕੁਰਲਿਸ ਦੇ ਉਸ ਪਖ਼ਾਨੇ ਵਿੱਚ ਲੈ ਕੇ ਜਿੱਥੇ ਉਸ ਨੇ ਡ੍ਰੱਗਸ ਲਕੋਈ ਸੀ।