ਸਿੱਖ ਪੁਲਿਸ ਅਫਸਰ ਵੱਲੋਂ ਹਿੰਦੂ ਭੀੜ ਤੋਂ ਮੁਸਲਿਮ ਨੌਜਵਾਨ ਨੂੰ ਬਚਾਉਣ ਦਾ ਜਾਣੋ ਸੱਚ
ਏਬੀਪੀ ਸਾਂਝਾ | 26 May 2018 07:15 PM (IST)
ਨਵੀਂ ਦਿੱਲੀ: ਬੀਤੇ ਕੱਲ੍ਹ ਤੋਂ ਹੀ ਸੋਸ਼ਲ ਮੀਡੀਆ ਤੇ ਇੱਕ ਸਿੱਖ ਪੁਲਿਸ ਅਫਸਰ ਦੀ ਤਸਵੀਰ ਵਾਇਰਲ ਹੋ ਰਹੀ ਸੀ। 'ਏਬੀਪੀ ਨਿਊਜ਼' ਵੱਲੋਂ ਕੀਤੀ ਪੜਤਾਲ ਦੌਰਾਨ ਇਸ ਤਸਵੀਰ ਸਬੰਧੀ ਪੂਰੇ ਮਾਮਲੇ ਦੀ ਸੱਚਾਈ ਸਾਹਮਣੇ ਆਈ। ਦਰਅਸਲ ਬੀਤੇ ਦਿਨ ਉੱਤਰਾਖੰਡ ਦੇ ਨੈਨੀਤਾਲ ਜ਼ਿਲ੍ਹੇ 'ਚ ਇੱਕ ਹਿੰਦੂ ਕੁੜੀ ਆਪਣੇ ਦੋਸਤਾਂ ਨਾਲ ਘੁੰਮਣ ਆਈ ਸੀ। ਉਸ ਦੇ ਦੋਸਤਾਂ 'ਚੋਂ ਇੱਕ ਨੌਜਵਾਨ ਮੁਸਲਿਮ ਸੀ। ਹਿੰਦੂਵਾਦੀ ਸੰਗਠਨਾਂ ਨੂੰ ਇਹ ਗੱਲ ਪਤਾ ਲੱਗਣ 'ਤੇ ਉਨ੍ਹਾਂ ਗਾਲੀ ਗਲੋਚ ਸ਼ੁਰੂ ਕਰ ਦਿੱਤਾ। ਇਥੋਂ ਤੱਕ ਕਿ ਉਹ ਨੌਜਵਾਨ ਨਾਲ ਮਾਰ-ਕੁੱਟ ਕਰਨ ਲੱਗੇ ਪਰ ਐਨ ਮੌਕੇ 'ਤੇ ਆ ਕੇ ਸਬ-ਇੰਸਪੈਕਟਰ ਗਗਨਦੀਪ ਸਿੰਘ ਨੇ ਭੀੜ ਨੂੰ ਚੇਤਾਵਨੀ ਦਿੰਦਿਆਂ ਮੁਸਲਿਮ ਨੌਜਵਾਨ ਦੀ ਸੁਰੱਖਿਆ ਕੀਤੀ। ਦਰਅਸਲ ਬੀਤੇ ਕੱਲ੍ਹ ਤੋਂ ਹੀ ਇਸ ਮਾਮਲੇ ਨਾਲ ਸਬੰਧਤ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਦੱਸ ਦਈਏ ਕਿ 'ਏਬੀਪੀ ਨਿਊਜ਼' ਦੀ ਜਾਂਚ ਦੌਰਾਨ ਇਹ ਵਾਇਰਲ ਤਸਵੀਰ ਸੱਚ ਸਾਬਤ ਹੋਈ ਹੈ।