ਨਵੀਂ ਦਿੱਲੀ: 26/11 ਹਮਲੇ ਦੀ ਅੱਜ 9ਵੀਂ ਬਰਸੀ ਹੈ। ਇਸ ਦੌਰਾਨ ਵੱਡੀ ਖਬਰ ਇਹ ਆ ਰਹੀ ਹੈ ਕਿ ਇਸ ਹਮਲੇ ਨੂੰ ਅੰਜ਼ਾਮ ਦੇਣ ਵਾਲੇ 10 ਪਾਕਿਸਤਾਨੀ ਅੱਤਵਾਦੀਆਂ ਦੀ ਮਦਦ ਕਰਨ ਵਾਲੇ ਜਬੀਉਦੀਨ ਅੰਸਾਰੀ ਉਰਫ ਅਬੂ ਜੁੰਦਾਲ ਖਿਲਾਫ ਮਾਰਚ ਤੋਂ ਰੁਕੀ ਸੁਣਵਾਈ ਫਿਰ ਸ਼ੁਰੂ ਹੋ ਗਈ ਹੈ।
ਅਬੂ ਜੁੰਦਾਲ ਨੂੰ 2012 'ਚ ਗ੍ਰਿਫਤਾਰ ਕੀਤਾ ਗਿਆ ਸੀ। ਅਜਮਲ ਕਸਾਬ ਤੋਂ ਬਾਅਦ ਇਹੀ ਇੱਕ ਜ਼ਿੰਦਾ ਅੱਤਵਾਦੀ ਸੁਰੱਖਿਆ ਏਜੰਸੀਆਂ ਨੇ ਗ੍ਰਿਫਤਾਰ ਕੀਤਾ ਸੀ। ਇਸ ਮਾਮਲੇ 'ਚ ਕਸਾਬ ਨੂੰ ਫਾਂਸੀ ਦਿੱਤੀ ਜਾ ਚੁੱਕੀ ਹੈ।
ਕੋਰਟ 'ਚ ਸਰਕਾਰੀ ਪੱਖ ਨੇ ਕਿਹਾ ਕਿ ਜੁੰਦਾਲ ਪਾਕਿਸਤਾਨ ਜਾ ਕੇ ਉੱਥੇ ਅੱਤਵਾਦੀਆਂ ਨੂੰ ਹਿੰਦੀ ਸਿਖਾ ਚੁੱਕਿਆ ਹੈ। ਇਸ ਦੇ ਨਾਲ ਹੀ ਉਸ ਨੂੰ ਨਰੀਮਨ ਹਾਉਸ ਤੇ ਹੋਟਲ ਟ੍ਰਾਈਡੈਂਟ 'ਚ ਲੋਕਾਂ ਨੂੰ ਬੰਧਕ ਬਣਾਏ ਜਾਣ ਦੌਰਾਨ ਅੱਤਵਾਦੀਆਂ ਦੇ ਮੈਸੇਜਾਂ ਨੂੰ ਮੀਡੀਆ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਸੀ। ਜਿੰਦਾਲ ਨੂੰ 2012 'ਚ ਸਾਊਦੀ ਅਰਬ ਤੋਂ ਆਉਣ 'ਤੇ ਗ੍ਰਿਫਤਾਰ ਕੀਤਾ ਗਿਆ ਸੀ।