ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ 38ਵੀਂ ਵਾਰ ਰੇਡਿਓ ਰਾਹੀਂ 'ਮਨ ਕੀ ਬਾਤ' ਦੇਸ਼ ਨਾਲ ਸਾਂਝੀ ਕੀਤੀ। ਪ੍ਰਧਾਨ ਮੰਤਰੀ ਨੇ ਜਲ ਸੈਨਾ ਦਿਵਸ, ਸਵੱਛਤਾ ਤੇ ਅੱਤਵਾਦ ਬਾਰੇ ਗੱਲ ਕੀਤੀ। ਪ੍ਰਧਾਨ ਮੰਤਰੀ ਨੇ 26/11 ਹਮਲੇ ਦੇ ਸ਼ਹੀਦਾਂ ਨੂੰ ਯਾਦ ਕੀਤਾ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਅੱਤਵਾਦ ਖਿਲਾਫ ਦੁਨੀਆ ਨੂੰ ਇਕੱਠਾ ਹੋਣ ਦਾ ਹੋਕਾ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਪੂਰੀ ਦੁਨੀਆ ਅੱਤਵਾਦ ਨਾਲ ਪ੍ਰੇਸ਼ਾਨ ਹੈ।
ਮੋਦੀ ਨੇ ਕਿਹਾ ਕਿ ਇਹ ਮੁਲਕ ਕਿਵੇਂ ਭੁੱਲ ਸਦਾ ਹੈ ਕਿ 9 ਸਾਲ ਪਹਿਲਾਂ ਅੱਤਵਾਦੀਆਂ ਨੇ ਮੁੰਬਈ 'ਤੇ ਹਮਲਾ ਕੀਤਾ ਸੀ। ਦੇਸ਼ ਉਨ੍ਹਾਂ ਲੋਕਾਂ, ਸੁਰੱਖਿਆ ਕਰਮਚਾਰੀਆਂ ਨੂੰ ਨਮਨ ਕਰਦਾ ਹੈ ਜਿਨ੍ਹਾਂ ਨੇ ਇਸ ਹਮਲੇ 'ਚ ਆਪਣੀ ਜਾਨ ਗੁਆਈ। ਪੀ ਐਮ ਨੇ ਕਿਹਾ ਕਿ ਅੱਤਵਾਦ ਅੱਜ ਦੁਨੀਆ ਦੇ ਹਰ ਹਿੱਸੇ 'ਚ ਹੈ ਤੇ ਰੋਜ਼ਾਨਾ ਇਸ ਨਾਲ ਜੁੜੇ ਮਾਮਲੇ ਸਾਹਮਣੇ ਆ ਰਹੇ ਹਨ। ਅਸੀਂ ਭਾਰਤ 'ਚ ਪਿਛਲੇ 40 ਸਾਲ ਤੋਂ ਅੱਤਵਾਦ ਕਾਰਨ ਬੜਾ ਕੁਝ ਝੱਲ ਰਹੇ ਹਾਂ। ਹਜ਼ਾਰਾਂ ਲੋਕਾਂ ਨੇ ਇਸ 'ਚ ਆਪਣੀ ਜਾਣ ਗੁਆਈ ਹੈ। ਹੁਣ ਇਸ ਮੁੱਦੇ 'ਤੇ ਦੁਨੀਆ ਦੇ ਬਹੁਤ ਸਾਰੇ ਮੁਲਕ ਸਾਨੂੰ ਗੰਭੀਰਤਾ ਨਾਲ ਲੈਣ ਲਈ ਤਿਆਰ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਤਵਾਦ ਨੇ ਦੁਨੀਆ ਦੀ ਮਾਨਵਤਾ ਨੂੰ ਲਲਕਾਰਿਆ ਹੈ। ਅੱਤਵਾਦ ਨੇ ਮਾਨਵਤਾ ਨੂੰ ਚੁਣੌਤੀ ਦਿੱਤੀ ਹੈ। ਸਿਰਫ ਭਾਰਤ ਹੀ ਨਹੀਂ ਦੁਨੀਆ ਦੀ ਸਾਰੀਆਂ ਮਾਨਵਤਾਵਾਦੀ ਸ਼ਕਤੀਆਂ ਨੂੰ ਇਕੱਠੇ ਹੋ ਕੇ ਅੱਤਵਾਦ ਨੂੰ ਹਰਾਉਣਾ ਹੀ ਪਵੇਗਾ।