ਨਵੀਂ ਦਿੱਲੀ: ਐਨਜੀਓ ਪ੍ਰਜਾ ਫਾਉਂਡੇਸ਼ਨ ਦੇ ਸਰਵੇ ਮੁਤਾਬਕ ਤਕਰੀਬਨ 60 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਦਿੱਲੀ ਔਰਤਾਂ ਤੇ ਬੱਚਿਆਂ ਲਈ ਸੁਰੱਖਿਅਤ ਥਾਂ ਨਹੀਂ ਹੈ।
ਦਿੱਲੀ 'ਚ ਕ੍ਰਾਇਮ ਤੇ ਪੁਲਿਸ ਦੇ ਹਾਲਾਤ ਵਿਸ਼ੇ 'ਤੇ ਇਹ ਸਰਵੇ 24,301 ਲੋਕਾਂ 'ਤੇ ਕੀਤਾ ਗਿਆ। ਇਸ 'ਚ ਕਿਹਾ ਗਿਆ ਕਿ 50 ਫੀਸਦੀ ਲੋਕ ਕੌਮੀ ਰਾਜਧਾਨੀ 'ਚ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਜਦਕਿ ਮੁੰਬਈ 'ਚ ਸਿਰਫ 17 ਫੀਸਦੀ ਲੋਕ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ।
ਦਿੱਲੀ 'ਚ ਔਰਤਾਂ, ਬੱਚਿਆਂ ਤੇ ਸੀਨੀਅਰ ਸਿਟੀਜ਼ਨ ਦੀ ਸੁਰੱਖਿਆ ਦੇ ਹਾਲਾਤ ਹੋਰ ਵੀ ਖਰਾਬ ਹਨ। ਤਕਰੀਬਨ 60 ਫੀਸਦੀ ਲੋਕ ਇਹ ਮੰਨਦੇ ਹਨ ਕਿ ਕੌਮੀ ਰਾਜਧਾਨੀ 'ਚ ਔਰਤਾਂ, ਬੱਚੇ ਤੇ ਸੀਨੀਅਰ ਸਿਟੀਜ਼ਨ ਸੁਰੱਖਿਅਤ ਹਨ। ਮੁੰਬਈ ਦੇ 25 ਫੀਸਦੀ ਲੋਕਾਂ ਦਾ ਆਪਣੇ ਸ਼ਹਿਰ ਬਾਰੇ ਇਹੋ ਮੰਨਣਾ ਹੈ।
ਸਰਵੇ ਮੁਤਾਬਕ ਤਕਰੀਬਨ 57 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਦਿੱਲੀ 'ਚ ਸਫਰ ਦੌਰਾਨ ਉਹ ਖੁਦ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੇ। ਇਨ੍ਹਾਂ 'ਚ 63 ਫੀਸਦੀ ਲੋਕਾਂ ਨੇ ਇਹ ਖਦਸ਼ਾ ਉੱਤਰ-ਪੂਰਬੀ ਦਿੱਲੀ 'ਚ ਸਫਰ ਕਰਨ ਬਾਰੇ ਪ੍ਰਗਟਾਇਆ ਹੈ। ਦਿੱਲੀ 'ਚ 24,301 ਲੋਕਾਂ 'ਤੇ ਇਹ ਸਰਵੇ ਹੋਇਆ ਜਿਨ੍ਹਾਂ 'ਚ 15 ਫੀਸਦੀ ਚੋਰੀ, ਕਤਲ ਆਦਿ ਘਟਨਾਵਾਂ ਦਾ ਸਾਹਮਣਾ ਕਰ ਚੁੱਕੇ ਸਨ।