ਸੋਨੀਪਤ: ਹਰਿਆਣਾ ਦੇ ਸੋਨੀਪਤ 'ਚ ਵਾਪਰੇ ਭਿਆਨਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ ਤੇ ਅੱਧੀ ਦਰਜਨ ਜ਼ਖ਼ਮੀ ਹਨ। ਹਾਦਸਾ ਪਾਣੀਪੱਤ-ਗੋਹਾਣਾ ਹਾਈਵੇ 'ਤੇ ਪਿੰਡ ਮੁੰਡਲਾਨਾ ਕੋਲ ਵਾਪਰਿਆ। ਇਹ ਹਦਸਾ ਟਰਾਲੇ ਵੱਲੋਂ ਕਾਰ ਤੇ ਦੋ ਮੋਟਰਸਾਈਕਲਾਂ ਨੂੰ ਲਪੇਟ ਵਿੱਚ ਲੈਣ ਕਰਕੇ ਵਾਪਰਿਆ ਹੈ।

ਹਾਦਸਾ ਇੰਨਾ ਭਿਆਨਕ ਸੀ ਕਿ ਜੀਪ ਤੇ ਦੇ ਮੋਟਰਸਾਈਕਲਾਂ ਤਬਾਹ ਹੋ ਗਏ। ਗਲਤ ਸਾਈਡ ਤੋਂ ਆ ਰਹੇ ਟਰਾਲੇ ਗਲਤ ਨੇ ਇੱਕ ਕਾਰ ਤੇ ਦੋ ਮੋਟਰਸਾਈਕਲਾਂ ਨੂੰ ਲਪੇਟ ਵਿੱਚ ਲੈ ਲਿਆ। ਪੁਲਿਸ ਵੱਲ਼ੋਂ ਰਾਹਤ ਕਾਰਜ ਜਾਰੀ ਹਨ।