ਸਿਰਸਾ :ਨੇੜਲੇ ਪਿੰਡ ਪੰਨੀਵਾਲਾ ਮੋਟਾ ਤੇ ਸਾਹੁਵਾਲਾ ਵਿਚਾਲੇ ਬੀਤੀ ਰਾਤ ਸੜਕ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਹਾਦਸੇ ਵਿੱਚ 40 ਤੋਂ ਵੱਧ ਲੋਕ ਇਸ ਵਿੱਚ ਜ਼ਖਮੀ ਹੋ ਗਏ। ਇਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਦਰਅਸਲ ਨੈਸ਼ਨਲ ਹਾਈਵੇ ਨੰਬਰ-9 ਹਾਲੇ ਬਣ ਰਿਹਾ ਹੈ ਜਿਸ ਕਾਰਨ ਸੜਕਾਂ ਟੁੱਟ ਗਈਆਂ ਹਨ। ਦੋਹਾਂ ਕੈਂਟਰਾਂ ਵਿੱਚ ਤਕਰੀਬਨ 60 ਲੋਕ ਸਵਾਰ ਸਨ। ਸਾਰੇ ਹੀ ਪੰਜਾਬ ਦੇ ਰਹਿਣ ਵਾਲੇ ਸਨ। ਇੱਕ ਕੈਂਟਰ ਰਾਜਸਥਾਨ ਦੇ ਗੁੱਗਾ ਮਾੜੀ ਤੋਂ ਆ ਰਿਹਾ ਸੀ, ਜਦਕਿ ਦੂਜਾ ਗੁੱਗਾ ਮਾੜੀ ਜਾ ਰਿਹਾ ਸੀ।
ਜਦੋਂ ਇਹ ਦੋਵੇਂ ਕੈਂਟਰ ਟੁੱਟੀ ਸੜਕ ਤੋਂ ਕ੍ਰਾਸ ਕਰਨ ਲੱਗੇ ਤਾਂ ਡਰਾਈਵਰ ਸਾਈਡ ਦੀ ਆਪਸ ਵਿੱਚ ਟੱਕਰ ਹੋ ਗਈ। ਇਸ ਕਾਰਨ ਕੈਂਟਰ ਪਲਟ ਗਿਆ। ਕੈਂਟਰ ਵਿੱਚ ਤਕਰੀਬਨ 60 ਲੋਕ ਸਵਾਰ ਸਨ, ਜਿਨ੍ਹਾਂ ਵਿੱਚੋਂ 7 ਦੀ ਮੌਤ ਹੋ ਗਈ ਤੇ ਬਾਕੀ ਜ਼ਖਮੀ ਹਨ। ਦੂਜੇ ਪਾਸੇ ਮੌਕੇ 'ਤੇ ਪਹੁੰਚੀ ਪੁਲਿਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।