ਸੜਕ ਦੇ ਅੱਗ ਸੇਕ ਰਹੇ ਲੋਕਾਂ 'ਤੇ ਚੜ੍ਹੀ ਕਾਰ, ਪਿਉ-ਪੁੱਤ ਸਣੇ ਤਿੰਨ ਦੀ ਮੌਤ
ਏਬੀਪੀ ਸਾਂਝਾ | 29 Dec 2019 11:38 AM (IST)
ਇੱਥੇ ਸੜਕ ਕੰਢੇ ਅੱਗ ਸੇਕ ਰਹੇ ਅੱਠ ਲੋਕਾਂ 'ਤੇ ਸਵਿਫਟ ਕਾਰ ਚੜ੍ਹ ਗਈ। ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪਿਉ-ਪੁੱਤ ਸ਼ਾਮਲ ਹਨ।
ਜੀਂਦ: ਇੱਥੇ ਸੜਕ ਕੰਢੇ ਅੱਗ ਸੇਕ ਰਹੇ ਅੱਠ ਲੋਕਾਂ 'ਤੇ ਸਵਿਫਟ ਕਾਰ ਚੜ੍ਹ ਗਈ। ਹਾਦਸੇ ਵਿੱਚ ਤਿੰਨ ਜਣਿਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਦੋ ਲੋਕ ਗੰਭੀਰ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਪਿਉ-ਪੁੱਤ ਸ਼ਾਮਲ ਹਨ। ਹਾਸਲ ਜਾਣਕਾਰੀ ਮੁਤਾਬਕ ਇਹ ਹਾਦਸਾ ਜੀਂਦ ਦੇ ਪਿੰਡ ਘਿਮਾਨਾ ਕੋਲ ਵਾਪਰਿਆ। ਪੁਲਿਸ ਮੁਤਾਬਕ ਸੜਕ ਕੰਢੇ ਕੁਝ ਲੋਕ ਅੱਗ ਸੇਕ ਰਹੇ ਸੀ। ਅਚਾਨਕ ਤੇਜ਼ ਰਫਤਾਰ ਕਾਰ ਉਨ੍ਹਾਂ ਉਪਰ ਚੜ੍ਹ ਗਈ। ਕਾਰ ਦੀ ਰਫਤਾਰ ਇੰਨੀ ਸੀ ਕਿ 70 ਫੁੱਟ ਦੂਰ ਜਾ ਕੇ ਛੱਪੜ ਵਿੱਚ ਪਲਟ ਗਈ। ਪੁਲਿਸ ਨੇ ਕਾਰ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਨੀਂਦ ਦੀ ਝਪਕੀ ਆਉਣ ਕਾਰਨ ਉਹ ਕਾਰ ਨੂੰ ਕੰਟਰੋਲ ਨਹੀਂ ਕਰ ਸਕਿਆ।