ਕਰਨਾਲ: ਕਰਨਾਲ ਦੀ ਇੱਕ ਘਟਨਾ ਕਤਲ ਵਿੱਚ ਬਦਲ ਗਈ। ਆਪਸੀ ਰੰਜਿਸ਼ ਕਰਕੇ ਇੱਕ ਨੌਜਵਾਨ ਨੂੰ ਕੋਈ ਮਾਰਨ ਆਇਆ ਤੇ ਕਿਸੇ ਹਾਦਸੇ 'ਚ ਮੌਤ ਕਿਸੇ ਹੋਰ ਦੀ ਹੋ ਜਾਂਦੀ ਹੈ। ਦੱਸ ਦਈਏ ਕਿ ਘਟਨਾ 10 ਸਤੰਬਰ ਦੀ ਹੈ, ਜਦੋਂ ਰੌਬਿਨ ਅਤੇ ਅਰਵਿੰਦ ਰਾਤ ਦੇ ਖਾਣੇ ਤੋਂ ਬਾਅਦ ਸੈਰ ਲਈ ਨਿਕਲੇ ਸੀ। ਇਸ ਦੌਰਾਨ ਇੱਕ ਕਾਰ ਨੇ ਉਨ੍ਹਾਂ ਦੀ ਪਿਛਾ ਕੀਤਾ ਤੇ ਬਾਅਦ 'ਚ ਦੋਵਾਂ ਨੂੰ ਟੱਕਰ ਮਾਰ ਦਿੱਤੀ। ਇਸ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਰ ਸਵਾਰ ਮੌਕੇ ਤੋਂ ਫਰਾਰ ਹੋ ਜਾਂਦੇ ਹਨ।

ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਰੌਬਿਨ ਅਤੇ ਅਰਵਿੰਦ ਦੋਵੇਂ ਗੰਭੀਰ ਜ਼ਖ਼ਮੀ ਹੋ ਜਾਂਦੇ ਹਨ। ਜਿਸ ਤੋਂ ਬਾਅਦ ਦੋਵਾਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੌਰਾਨ ਰੌਬਿਨ ਦੀ ਮੌਤ ਹੋ ਗਈ। ਹਾਦਸੇ ਤੋਂ ਪੀਜ਼ਤ ਪਰਿਵਾਰ ਇਸ ਬਾਰੇ ਪੁਲਿਸ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ ਤੇ ਪੁਲਿਸ ਨੇ ਕੇਸ ਜਾਂਚ ਲਈ ਸੀਆਈਏ-1 ਨੂੰ ਸੌਂਪ ਦਿੱਤਾ।

ਜਦੋਂ ਮਾਮਲੇ ਦੀ ਜਾਂਚ ਕਰ ਰਹੀ ਸੀਆਈਏ ਦੀ ਟੀਮ ਨੇ ਸਾਈਬਰ ਸੈੱਲ ਦੀ ਮਦਦ ਲਈ ਤੇ ਸੀਸੀਟੀਵੀ ਫੁਟੇਜ ਖੰਗਾਲਿਆ ਤਾਂ ਇਸ ਕਤਲ ਦਾ ਪਤਾ ਲੱਗਿਆ। ਇਸ ਦੇ ਨਾਲ ਹੀ ਜ਼ਖ਼ਮੀ ਅਰਵਿੰਦ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਰਾਜੂ ਬਠਲਾ ਨਾਂ ਦੇ ਵਿਅਕਤੀ ਨਾਲ ਪ੍ਰੋਪਰਟੀ ਦਾ ਵਿਵਾਦ ਹੈ। ਜਿਸ ਤੋਂ ਬਾਅਦ ਸ਼ੱਕੀ ਤੋਂ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਲਿਆ। ਮੁਲਜ਼ਮ ਨੇ ਦੱਸਿਆ ਕਿ ਇਸ ਦੌਰਾਨ ਉਸ ਨਾਲ ਨੀਰਜ ਤੇ ਗੌਰਵ ਨਾਂ ਦੇ ਦੋ ਹੋਰ ਵਿਅਕਤੀ ਸੀ।

ਫਿਲਹਾਲ ਪੁਲਿਸ ਨੇ ਤਿੰਨ ਦੋਸ਼ੀਆਂ ਅਤੇ ਕਾਰ ਨੂੰ ਬਰਾਮਦ ਕਰ ਲਿਆ ਹੈ ਅਤੇ ਕੱਲ੍ਹ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ 'ਤੇ ਲਿਆ ਜਾਵੇਗਾ। ਇਸ ਦੇ ਨਾਲ ਹੀ ਜਾਂਚ ਟੀਮ ਕੇਸ ਨਾਲ ਜੁੜੀ ਹੋਰ ਜਾਣਕਾਰੀ ਇਕੱਠੀ ਕੀਤੀ ਜਾਵੇਗੀ। ਹਾਲਾਂਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ, ਪਰ ਉਸ ਘਰ ਦਾ 23 ਸਾਲਾ ਨੌਜਵਾਨ ਜਿਸ ਦਾ ਇਸੇ ਮਹੀਨੇ ਜਨਮਦਿਨ ਸੀ ਉਹ ਚਲਾ ਗਿਆ ਤੇ ਹੁਣ ਉਹ ਕਦੇ ਵਾਪਸ ਨਹੀਂ ਆਵੇਗਾ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904