ਨਵੀਂ ਦਿੱਲੀ: ਬਾਬਰੀ ਮਸਜਿਦ ਢਾਹੁਣ ਦੇ ਮਾਮਲੇ ਵਿੱਚ ਸੀਬੀਆਈ ਦੀ ਵਿਸ਼ੇਸ਼ ਅਦਾਲਤ 30 ਸਤੰਬਰ ਨੂੰ ਫੈਸਲਾ ਦੇਵੇਗੀ। ਅਦਾਲਤ ਨੇ ਦੋਸ਼ੀ ਐਲਕੇ ਅਡਵਾਨੀ, ਐਮਐਮ ਜੋਸ਼ੀ, ਕਲਿਆਣ ਸਿੰਘ ਤੇ ਉਮਾ ਭਾਰਤੀ ਨੂੰ ਫੈਸਲੇ ਵਾਲੇ ਦਿਨ ਅਦਾਲਤ ਵਿੱਚ ਪੇਸ਼ ਹੋਣ ਦੇ ਨਿਰਦੇਸ਼ ਦਿੱਤੇ ਹਨ।

ਦੱਸ ਦਈਏ ਕਿ 6 ਦਸੰਬਰ, 1992 ਨੂੰ ਵਿਵਾਦਤ ਢਾਂਚਾ ਢਾਹੁਣ ਦੇ ਮਾਮਲੇ ਵਿੱਚ ਸਾਬਕਾ ਉਪ ਪ੍ਰਧਾਨ ਮੰਤਰੀ ਲਾਲ ਕ੍ਰਿਸ਼ਨ ਅਡਵਾਨੀ, ਸਾਬਕਾ ਮੁੱਖ ਮੰਤਰੀ ਕਲਿਆਣ ਸਿੰਘ, ਸਾਬਕਾ ਕੇਂਦਰੀ ਮੰਤਰੀ ਮੁਰਲੀ ਮਨੋਹਰ ਜੋਸ਼ੀ, ਉਮਾ ਭਾਰਤੀ, ਭਾਜਪਾ ਨੇਤਾ ਵਿਨੈ ਕਟਿਆਰ, ਮਹੰਤ ਨ੍ਰਿਤਾ ਗੋਪਾਲ ਦਾਸ ਤੇ ਸਾਧਵੀ ਰਿਤਮਬ੍ਰਾਮ ਸਮੇਤ ਕੁੱਲ 32 ਮੁਲਜ਼ਮ ਹਨ।

ਅਹਿਮ ਗੱਲ ਹੈ ਕਿ ਸੁਪਰੀਮ ਕੋਰਟ ਨੇ ਆਦੇਸ਼ ਦਿੱਤਾ ਸੀ ਕਿ ਕੇਸ ਤੈਅ ਸਮੇਂ ਵਿੱਚ ਪੂਰਾ ਕੀਤਾ ਜਾਵੇ। ਇਸ ਲਈ ਵਿਸ਼ੇਸ਼ ਅਦਾਲਤ ਦੀ ਪੂਰੀ ਕੋਸ਼ਿਸ਼ ਹੈ ਕਿ ਕੇਸ ਵਿੱਚ ਫੈਸਲਾ ਉਕਤ ਮਿਤੀ ਤੋਂ ਬਾਅਦ ਹੀ ਸੁਣਾਇਆ ਜਾਵੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904