Bengaluru news: ਬੈਂਗਲੁਰੂ 'ਚ 9 ਮਹੀਨੇ ਦੀ ਬੱਚੀ ਅਤੇ ਉਸ ਦੀ ਮਾਂ ਦੀ ਕਰੰਟ ਲੱਗਣ ਨਾਲ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਸਵੇਰੇ ਵਾਪਰੀ। ਪੁਲਿਸ ਨੇ ਦੱਸਿਆ ਕਿ ਐਤਵਾਰ ਸਵੇਰੇ ਇੱਕ 23 ਸਾਲਾ ਔਰਤ ਅਤੇ ਉਸ ਦੀ ਨੌਂ ਮਹੀਨਿਆਂ ਦੀ ਬੱਚੀ ਦੀ ਮੌਤ ਹੋਪ ਫਾਰਮ ਨੇੜੇ ਫੁੱਟਪਾਥ 'ਤੇ ਅਚਾਨਕ ਬਿਜਲੀ ਦੀ ਤਾਰਾਂ 'ਤੇ ਪੈਰ ਲੱਗਣ ਨਾਲ ਮੌਤ ਹੋ ਗਈ।


ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਸਵੇਰੇ 6 ਵਜੇ ਦੇ ਕਰੀਬ ਉਸ ਵੇਲੇ ਵਾਪਰੀ ਜਦੋਂ ਸੌਂਦਰਿਆ ਅਤੇ ਉਸ ਦੀ ਧੀ ਸੁਵਿਕਸ਼ਾ ਤਾਮਿਲਨਾਡੂ ਤੋਂ ਆਉਣ ਤੋਂ ਬਾਅਦ ਘਰ ਪੈਦਲ ਜਾ ਰਹੀਆਂ ਸਨ। ਉਨ੍ਹਾਂ ਨੇ ਦੱਸਿਆ ਕਿ ਉਸ ਦਾ ਸਮਾਨ-ਟਰਾਲੀ ਬੈਗ ਅਤੇ ਹੋਰ ਸਾਮਾਨ ਮੌਕੇ 'ਤੇ ਖਿੱਲਰਿਆ ਪਿਆ ਸੀ।


ਇਹ ਵੀ ਪੜ੍ਹੋ: IND vs AUS Final: ਵਿਰਾਟ ਕੋਹਲੀ ਦੀ ਸਟ੍ਰਾਈਕ ਰੇਟ 'ਤੇ ਉੱਠ ਰਹੇ ਸੀ ਸਵਾਲ, ਇੰਝ ਦਿੱਤਾ ਬੱਲੇ ਨਾਲ ਜਵਾਬ


ਇਸ ਤੋਂ ਬਾਅਦ ਕਾਡੂਗੋਡੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਅਗਲੇਰੀ ਕਾਰਵਾਈ ਲਈ ਹਸਪਤਾਲ ਭੇਜ ਦਿੱਤਾ ਹੈ। ਬੈਂਗਲੁਰੂ ਬਿਜਲੀ ਸਪਲਾਈ ਕੰਪਨੀ (ਬੇਸਕਾਮ) ਦੇ ਅਧਿਕਾਰੀਆਂ ਖਿਲਾਫ ਲਾਪਰਵਾਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।


ਬੈਂਗਲੁਰੂ ਦੇ ਕੇਂਦਰੀ ਸੰਸਦ ਮੈਂਬਰ ਪੀਸੀ ਮੋਹਨ ਨੇ ਐਕਸ 'ਤੇ ਇਕ ਪੋਸਟ ਵਿਚ ਕਿਹਾ, "ਹੋਪ ਫਾਰਮ ਜੰਕਸ਼ਨ 'ਤੇ ਬਿਜਲੀ ਦੇ ਝਟਕੇ ਕਾਰਨ ਇੱਕ ਨੌਜਵਾਨ ਔਰਤ ਦੀ ਮੌਤ ਦਿਲ ਦਹਿਲਾਉਣ ਵਾਲੀ ਹੈ ਅਤੇ BESCOM ਨੂੰ ਤੁਰੰਤ ਰੋਕਥਾਮ ਦੇ ਉਪਾਅ ਕਰਨੇ ਚਾਹੀਦੇ ਹਨ। ਬੇਸਕਾਮ ਨੂੰ ਅਜਿਹੀਆਂ ਘਟਨਾਵਾਂ ਨੂੰ ਰੋਕਣ ਅਤੇ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਣ ਲਈ ਉੱਚ ਪੱਧਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।"


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


ਇਹ ਵੀ ਪੜ੍ਹੋ: ICC World Cup Final: ਫਾਈਨਲ ਮੈਚ ਕਾਰਨ 45 ਮਿੰਟ ਲਈ ਬੰਦ ਰਹੇਗਾ ਅਹਿਮਦਾਬਾਦ ਹਵਾਈ ਅੱਡਾ, ਯਾਤਰੀਆਂ ਲਈ ਐਡਵਾਈਜ਼ਰੀ ਜਾਰੀ