Kathavachak Aniruddhacharya: ਕਥਾਵਾਚਕ ਅਨਿਰੁੱਧਾਚਾਰੀਆ ਜੋ ਕਿ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਚਰਚਾ ਦੇ ਵਿੱਚ ਰਹਿੰਦੇ ਹਨ। ਉਨ੍ਹਾਂ ਦੀਆਂ ਵੀਡੀਓਜ਼ ਖੂਬ ਵਾਇਰਲ ਹੁੰਦੀਆਂ ਹਨ। ਦੱਸ ਦਈਏ ਵਰਿੰਦਾਵਨ 'ਚ ਕਥਾਵਾਚਕ ਅਨਿਰੁੱਧਾਚਾਰੀਆ (Kathavachak Aniruddhacharya) ਦੇ ਗੌਰੀ ਗੋਪਾਲ ਆਸ਼ਰਮ ਦੇ ਬਾਹਰ ਵੱਡਾ ਹਾਦਸਾ ਵਾਪਰਿਆ ਹੈ। ਇੱਥੇ ਪ੍ਰਸਾਦ ਵੰਡਣ ਦੌਰਾਨ ਗਰਮ ਖਿਚੜੀ ਔਰਤਾਂ 'ਤੇ ਡਿੱਗ ਪਈ। ਮੀਡੀਆ ਅਨੁਸਾਰ ਇਸ ਹਾਦਸੇ 'ਚ ਕੁੱਲ 10 ਔਰਤਾਂ ਜ਼ਖਮੀ ਹੋ ਗਈਆਂ ਹਨ। ਜਿਨ੍ਹਾਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਮੁਤਾਬਕ ਹਾਦਸੇ 'ਚ ਝੁਲਸ ਗਈਆਂ ਦੋ ਔਰਤਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਜਿਨ੍ਹਾਂ ਨੂੰ ਆਗਰਾ ਦੇ ਹਸਪਤਾਲ 'ਚ ਭੇਜ ਦਿੱਤਾ ਗਿਆ ਹੈ।
ਇਸ ਵਜ੍ਹਾ ਕਰਕੇ ਵਾਪਰਿਆ ਇਹ ਹਾਦਸਾ
ਪੁਲਿਸ ਮੁਤਾਬਕ ਹੁਣ ਤੱਕ ਦੀ ਜਾਂਚ 'ਚ ਸਾਹਮਣੇ ਆਇਆ ਹੈ ਕਿ ਖਿਚੜੀ ਲਿਆਉਣ ਵਾਲੇ ਕਰਮਚਾਰੀ ਦਾ ਕਿਸੇ ਕਾਰਨ ਅਚਾਨਕ ਪੈਰ ਫਿਸਲ ਗਿਆ। ਜਿਸ ਕਾਰਨ ਗਰਮ ਖਿਚੜੀ ਨਾਲ ਭਰਿਆ ਭਾਂਡਾ ਸਾਹਮਣੇ ਬੈਠੀਆਂ ਸ਼ਰਧਾਲੂਆਂ ਔਰਤਾਂ 'ਤੇ ਪਲਟ ਗਿਆ।
ਹਾਦਸੇ 'ਚ ਜ਼ਖਮੀ ਸਾਰੀਆਂ ਔਰਤਾਂ ਪੱਛਮੀ ਬੰਗਾਲ ਦੀਆਂ ਰਹਿਣ ਵਾਲੀਆਂ ਹਨ। ਦੱਸ ਦੇਈਏ ਕਿ ਪਰਿਕਰਮਾ ਮਾਰਗ ਸੰਤ ਕਾਲੋਨੀ ਸਥਿਤ ਗੌਰੀ ਗੋਪਾਲ ਆਸ਼ਰਮ ਦੇ ਬਾਹਰ ਰੋਜ਼ਾਨਾ ਦੇ ਵਾਂਗ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਜਾ ਰਿਹਾ ਸੀ। ਇਸ ਸਬੰਧੀ ਗੌਰੀ ਗੋਪਾਲ ਆਸ਼ਰਮ ਦੇ ਸੰਚਾਲਕ ਅਤੇ ਕਥਾਵਾਚਕ ਅਨਿਰੁੱਧਚਾਰੀਆ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਆਸ਼ਰਮ 'ਚ ਹਰ ਰੋਜ਼ ਵੱਡੀ ਗਿਣਤੀ 'ਚ ਸ਼ਰਧਾਲੂਆਂ ਨੂੰ ਪ੍ਰਸ਼ਾਦ ਵੰਡਿਆ ਜਾਂਦਾ ਹੈ ਤਾਂ ਅਚਾਨਕ ਕਰਮਚਾਰੀ ਦਾ ਪੈਰ ਤਿਲਕ ਗਿਆ, ਜਿਸ ਕਾਰਨ ਇਹ ਹਾਦਸਾ ਵਾਪਰ ਗਿਆ ।
ਘਟਨਾ ਤੋਂ ਬਾਅਦ ਤਰਥੱਲੀ ਮੱਚ ਗਈ
ਦੱਸ ਦੇਈਏ ਕਿ ਘਟਨਾ ਤੋਂ ਬਾਅਦ ਕੁਝ ਸਮੇਂ ਲਈ ਮੌਕੇ 'ਤੇ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਸੀ। ਪੁਲਿਸ ਮੁਤਾਬਕ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਆਸ਼ਰਮ ਦੀ ਐਂਬੂਲੈਂਸ 'ਚ ਹਸਪਤਾਲ ਪਹੁੰਚਾਇਆ ਗਿਆ। ਮੌਕੇ 'ਤੇ ਲੱਗੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਕੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।