ਚੰਡੀਗੜ੍ਹ:ਅੱਜ ਦੀ ਨੌਜਵਾਨ ਪੀੜ੍ਹੀ ਆਪਣੀ ਸੁੰਦਰਤਾ ਪ੍ਰਤੀ ਜ਼ਿਆਦਾ ਚੌਕਸ ਹੋ ਗਈ ਹੈ ਪਰ ਮੁਹਾਸੇ ਰੂਪੀ ਦਾਗ਼ ਚਿਹਰੇ ਦੀ ਸੁੰਦਰਤਾ ਖ਼ਤਮ ਕਰ ਦਿੰਦੇ ਹਨ। ਹੇਠਾਂ ਕੁੱਝ ਘਰੇਲੂ ਨੁਸਖ਼ੇ ਦਿੱਤੇ ਜਾ ਰਹੇ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਮੁਹਾਸਿਆਂ ਤੋਂ ਛੁਟਕਾਰਾ ਪਾ ਸਕਦੇ ਹੋ :


* ਸੰਤਰੇ ਦੀਆਂ ਛਿੱਲਾਂ ਧੁੱਪ ਵਿਚ ਸੁਕਾਓ, ਪੀਸੋ ਅਤੇ ਛਾਣੋ। ਇਸ ਵਿਚ ਥੋੜ੍ਹੀ ਜਿਹੀ ਬਾਰੀਕ ਪੀਸੀ ਤੇ ਛਾਣੀ ਮੁਲਤਾਨੀ ਮਿੱਟੀ ਮਿਲਾਓ ਅਤੇ ਗੁਲਾਬ ਜਲ ਵਿਚ ਘੋਲ ਲਵੋ। ਸੰਘਣਾ ਘੋਲ ਮੁਹਾਸਿਆਂ ਤੇ ਪੂਰੇ ਚਿਹਰੇ 'ਤੇ ਲਗਾਓ। ਅੱਧੇ ਘੰਟੇ ਬਾਅਦ ਚਿਹਰਾ ਕੋਸੇ ਪਾਣੀ ਨਾਲ ਧੋ ਲਵੋ। 2 ਹਫ਼ਤਿਆਂ ਵਿਚ ਚਿਹਰਾ ਮੁਹਾਸਿਆਂ ਤੋਂ ਮੁਕਤ ਹੋ ਜਾਵੇਗਾ।

* ਨਿੰਬੂ ਦਾ ਰਸ 4 ਗੁਣਾ ਗਲਿਸਰੀਨ ਵਿਚ ਮਿਲਾ ਕੇ ਚਿਹਰੇ 'ਤੇ ਰਗੜਨ ਨਾਲ ਮੁਹਾਸੇ ਦੂਰ ਹੋ ਚਿਹਰਾ ਸੁੰਦਰ ਹੋ ਜਾਂਦਾ ਹੈ।

* ਨਾਰੰਗੀ ਦੀਆਂ ਸੁੱਕੀਆਂ ਛਿੱਲਾਂ ਰਗੜਨ ਨਾਲ ਵੀ ਫ਼ਾਇਦਾ ਮਿਲਦਾ ਹੈ।

* ਮਸਰਾਂ ਦੀ ਦਾਲ ਪਾਣੀ ਵਿਚ ਭਿਉਂ ਕੇ ਕੱਚੇ ਦੁੱਧ ਵਿਚ ਪੀਸ ਕੇ ਸਵੇਰੇ-ਸ਼ਾਮ ਚਿਹਰੇ 'ਤੇ ਮਲੋ। 10 ਮਿੰਟ ਬਾਅਦ ਗਰਮ ਪਾਣੀ ਨਾਲ ਚਿਹਰਾ ਧੋ ਲਵੋ।

* 5-10 ਕਾਲੀਆਂ ਮਿਰਚਾਂ ਗੁਲਾਬ ਜਲ ਵਿਚ ਪੀਸ ਕੇ ਚਿਹਰੇ 'ਤੇ ਮਲੋ। ਸਵੇਰੇ ਚਿਹਰਾ ਧੋ ਲਵੋ। ਕੁੱਝ ਹੀ ਦਿਨਾਂ ਵਿਚ ਮੁਹਾਸੇ ਦੂਰ ਹੋ ਜਾਣਗੇ।

* 30 ਗਰਾਮ ਅਜਵਾਇਣ ਬਾਰੀਕ ਪੀਸੋ ਅਤੇ 25 ਗਰਾਮ ਦਹੀਂ ਵਿਚ ਮਿਲਾ ਕੇ ਰਾਤ ਭਰ ਲਈ ਮੁਹਾਸਿਆਂ 'ਤੇ ਲਗਾਓ। ਸਵੇਰੇ ਚਿਹਰਾ ਧੋ ਲਵੋ। ਤੁਲਸੀ ਦੀਆਂ ਪੱਤੀਆਂ ਦਾ ਚੂਰਨ ਮਿਲਾ ਕੇ ਮਲਣ ਨਾਲ ਨਾਲ ਵੀ ਮੁਹਾਸੇ ਦੂਰ ਹੁੰਦੇ ਹਨ।