ਨਵੀਂ ਦਿੱਲੀ: ਦਿੱਲੀ ਦੇ ਉਪਰਾਜਪਾਲ ਨਜੀਬ ਜੰਗ ਡੇਂਗੂ-ਚਿਕਨਗੁਨੀਆ ਦੇ ਮਰੀਜ਼ਾਂ ਦਾ ਹਾਲ ਜਾਣਨ ਲਈ ਹਸਪਤਾਲਾਂ 'ਚ ਪਹੁੰਚੇ ਜਿੱਥੇ ਕਿ ਉਨ੍ਹਾਂ ਉਕਤ ਬਿਮਾਰੀਆਂ
ਤੋਂ ਪੀੜਤ ਮਰੀਜ਼ਾਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਕਿਹਾ ਕਿ ਉਹ ਮਸਲੇ ਪ੍ਰਤੀ ਗੰਭੀਰ ਹਨ ਤੇ ਮਰੀਜ਼ਾਂ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾ ਰਹੀ ਹੈ।
ਬੀਤੇ ਦਿਨ ਦਿੱਲੀ ਦੇ ਜਲ ਮੰਤਰੀ ਕਪਿਲ ਮਿਸ਼ਰਾ ਅਤੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਇਲਜ਼ਾਮ ਲਗਾਇਆ ਸੀ ਕਿ ਉੱਪ ਰਾਜਪਾਲ ਨਜੀਬ ਜੰਗ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ। ਐਲ ਜੀ ਵੱਲੋਂ ਉਪ ਮੁੱਖ ਮੰਤਰੀ ਮਨੀਸ਼ ਸੋਸਦਿਆਂ ਨੂੰ ਫਿਨਲੈਂਡ ਦੌਰੇ ਤੋਂ ਤੁਰੰਤ ਵਾਪਸ ਦਿੱਲੀ ਆਉਣ ਦੇ ਦਿੱਤੇ ਗਏ ਆਦੇਸ਼ ਤੋਂ ਬਾਅਦ ਕੇਜਰੀਵਾਲ ਦੇ ਦੋ ਮੰਤਰੀ ਉਨ੍ਹਾਂ ਨੂੰ ਮਿਲਣ ਗਏ ਸਨ। ਮਿਸ਼ਰਾ ਅਨੁਸਾਰ ਐਲ ਜੀ ਨਜੀਬ ਜੰਗ ਨੂੰ ਹੋ ਸਕਦਾ ਹੈ ਕਿ ਕੋਈ ਜ਼ਰੂਰੀ ਕੰਮ ਹੋਵੇ ਇਸ ਲਈ ਉਨ੍ਹਾਂ ਮੁਨੀਸ਼ ਸੋਸਦੀਆ ਨੂੰ ਫੈਕਸ ਕਰ ਕੇ ਵਾਪਸ ਪਰਤਣ ਲਈ ਆਖਿਆ ਸੀ।
ਦੋਵਾਂ ਹੀ ਮੰਤਰੀਆਂ ਨੇ ਇਲਜ਼ਾਮ ਲਗਾਇਆ ਸੀ ਕਿ ਐਲ ਜੀ ਨੇ ਉਨ੍ਹਾਂ ਦੇ ਫ਼ੋਨ ਨੰਬਰ ਬਲਾਕ ਕਰ ਦਿੱਤੇ ਹਨ ਅਤੇ ਮੁਲਾਕਾਤ ਲਈ ਸਮਾਂ ਨਹੀਂ ਦੇ ਰਹੇ। ਯਾਦ ਰਹੇ ਕਿ ਦਿੱਲੀ ਦੇ ਉਪ ਮੁੱਖ ਮੰਤਰੀ ਐਜੂਕੇਸ਼ਨ ਟੂਰ ਉੱਤੇ ਫਿਨਲੈਂਡ ਦੇ ਦੌਰੇ ਉੱਤੇ ਗਏ ਹੋਏ ਸਨ। ਇਸ ਦੌਰੇ ਦਾ ਮਕਸਦ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦਾ ਪੱਧਰ ਠੀਕ ਕਰਨਾ ਦੱਸਿਆ ਜਾ ਰਿਹਾ ਹੈ।