ਯਾਦ ਰਹੇ ਕਿ ਆਪਣੀ ਵੀਡੀਓ ਵਿੱਚ ਸ਼ਾਹ ਨੇ ਦੇਸ਼ ਵਿੱਚ ਆਪਣੇ ਬੱਚਿਆਂ ਦੀ ਸੁਰੱਖਿਆ ਸਬੰਧੀ ਚਿੰਤਾ ਜਤਾਈ ਸੀ। ਉਨ੍ਹਾਂ ਕਿਹਾ ਸੀ ਕਿ ਜੋ ਲੋਕ ਭਾਰਤ ਵਿੱਚ ਅਨਿਆ ਖਿਲਾਫ ਖੜ੍ਹੇ ਹੁੰਦੇ ਹਨ, ਉਨ੍ਹਾਂ ਦੀ ਆਵਾਜ਼ ਨੂੰ ਚੁੱਪ ਕਰਾਇਆ ਜਾ ਰਿਹਾ ਹੈ। ਇਸ ਵੀਡੀਓ ’ਤੇ ਖਾਸਾ ਵਿਵਾਦ ਮੱਚਿਆ ਹੋਇਆ ਹੈ, ਜੋ ਹਾਲੇ ਤਕ ਜਾਰੀ ਹੈ।
ਇਸ ਮੌਕੇ ਆਸ਼ੂਤੋਸ਼ ਆਪਣੀ ਫਿਲਮ ‘ਸਿੰਬਾ’ ਦੀ ਸਫਲਤਾ ਬਾਅਦ ਸ਼ਨੀਵਾਰ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਹਰੇਕ ਨੂੰ ਆਪਣੀ ਰਾਏ ਰੱਖਣ ਦਾ ਪੂਰਾ ਹੱਕ ਹੋਣਾ ਚਾਹੀਦਾ ਹੈ ਪਰ ਇਸ ਦੌਰਾਨ ਯਾਦ ਰੱਖਣਾ ਚਾਹੀਦਾ ਹੈ ਕਿ ਅਸੀਂ ਇੱਕ-ਦੂਜੇ ਦੇ ਦੁਸ਼ਮਣ ਨਹੀਂ, ਸਾਡੇ ਵਿੱਚ ਸਿਰਫ ਵਿਚਾਰਾਂ ਨੂੰ ਲੈ ਕੇ ਮਤਭੇਦ ਹੈ।
ਵੀਡੀਓ ’ਤੇ ਭਖੇ ਵਿਵਾਦ ਮਗਰੋਂ ਹਾਲ ਹੀ ਵਿੱਚ ਨਸੀਰੂਦੀਨ ਸ਼ਾਹ ਨੇ ਫਿਰ ਕਿਹਾ ਕਿ ਭਾਰਤ ਵਿੱਚ ਧਰਮ ਦੇ ਨਾਂ ਉੱਤੇ ਨਫ਼ਰਤ ਦੀ ਦੀਵਾਰ ਖੜ੍ਹੀ ਕੀਤੀ ਜਾ ਰਹੀ ਹੈ। ਇਸ ਅਨਿਆ ਖਿਲਾਫ ਆਵਾਜ਼ ਚੁੱਕਣ ਵਾਲਿਆਂ ਨੂੰ ਸਜ਼ਾ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜੋ ਵੀ ਅਨਿਆ ਖਿਲਾਫ ਖੜ੍ਹਾ ਹੁੰਦਾ ਹੈ, ਉਸ ਨੂੰ ਚੁੱਪ ਕਰਾਉਣ ਲਈ ਉਨ੍ਹਾਂ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ ਜਾਂਦੇ ਹਨ ਤੇ ਲਾਇਸੈਂਸ ਰੱਦ ਕਰ ਦਿੱਤੇ ਜਾਂਦੇ ਹਨ।