ਨਵੀਂ ਦਿੱਲੀ: ਬਾਲੀਵੁੱਡ ਐਕਟਰ ਜਯਾ ਪਰਦਾ ਨੇ ਅੱਜ ਬੀਜੇਪੀ ਦਾ ਪੱਲਾ ਫੜ ਲਿਆ ਹੈ। ਬੀਜੇਪੀ ਦੇ ਮੁੱਖ ਦਫ਼ਤਰ ‘ਚ ਬੀਜੇਪੀ ਨੇਤਾ ਧਰਮੇਂਦਰ ਯਾਦਵ, ਗੌਰਵ ਭਾਟੀਆ ਦੀ ਮੌਜੂਦਗੀ ‘ਚ ਜਯਾ ਨੇ ਪਾਰਟੀ ਦੀ ਮੈਂਬਰਸ਼ਿਪ ਸਵੀਕਾਰ ਕੀਤੀ। ਇਸ ਮੌਕੇ ਜਯਾ ਨੇ ਕਿਹਾ ਕਿ ਸਿਨੇਮਾ ਹੋਵੇ ਜਾਂ ਰਾਜਨੀਤੀ ਮੈਂ ਉਸ ਨੂੰ ਦਿਲ ਤੋਂ ਅਪਨਾਇਆ ਹੈ। ਅੱਜ ਮੈਨੂੰ ਬੀਜੇਪੀ ਦੀ ਮੈਂਬਰ ਬਣਾਇਆ ਗਿਆ ਹੈ, ਮੈਂ ਇਸ ਲਈ ਧੰਨਵਾਦੀ ਹਾਂ।

ਖ਼ਬਰਾਂ ਨੇ ਕਿ ਜਯਾ ਨੂੰ ਰਾਮਪੁਰ ਤੋਂ ਆਜਮ ਖ਼ਾਨ ਖਿਲਾਫ ਚੋਣ ਮੈਦਾਨ ‘ਚ ਉਤਾਰਿਆ ਜਾ ਸਕਦਾ ਹੈ। ਇਹ ਪਹਿਲਾ ਮੌਕਾ ਨਹੀਂ ਜਦੋਂ ਜਯਾ ਰਾਜਨੀਤੀ ‘ਚ ਆਪਣਾ ਹੱਥ ਅਜ਼ਮਾ ਰਹੀ ਹੈ। ਇਸ ਤੋਂ ਪਹਿਲਾਂ ਜਯਾ ਦੱਖਣੀ ਭਾਰਤ ਦੀ ਪਾਰਟੀ ਟੀਡੀਪੀ, ਸਮਾਜਵਾਦ ਪਾਰਟੀ ਤੇ ਰਾਸ਼ਟਰੀ ਲੋਕਦਲ ‘ਚ ਵੀ ਰਹਿ ਚੁੱਕੀ ਹੈ। 2004 ਤੋਂ 2014 ‘ਚ ਉਹ ਸਮਾਜਵਾਦੀ ਪਾਰਟ ਦੇ ਟਿਕਟ ‘ਤੇ ਸੰਸਦ ਵੀ ਰਹਿ ਚੁੱਕੀ ਹੈ।


ਫ਼ਿਲਮੀ ਦੁਨੀਆ ਤੋਂ ਰਾਜਨੀਤੀ ‘ਚ ਆਈ ਜਯਾ 56 ਸਾਲਾਂ ਦੀ ਹੈ ਤੇ ਆਂਧਰਾ ਪ੍ਰਦੇਸ਼ ਦੀ ਰਹਿਣ ਵਾਲੀ ਹੈ। ਜਯਾ ਨੇ ਹਿੰਦੀ ਦੇ ਨਾਲ ਤਮਿਲ, ਤੇਲਗੂ, ਕੰਨੜ ਭਾਸ਼ਾਵਾਂ ‘ਚ ਵੀ ਕੰਮ ਕੀਤਾ ਹੈ।