ਭੋਪਾਲ: ਮੱਧ ਪ੍ਰਦੇਸ਼ ‘ਚ ਗੱਡੀ ਦੀ ਨੰਬਰ ਪਲੇਟ ‘ਤੇ ਚੌਕੀਦਾਰ ਲਿਖਣਾ ਬੀਜੇਪੀ ਦੇ ਵਿਧਾਇਕ ਨੂੰ ਮਹਿੰਗਾ ਪੈ ਗਿਆ। ਭਾਜਪਾ ਦੇ ਵਿਧਾਇਕ ਰਾਮ ਦੰਗੋਰੇ ਨੂੰ ਟ੍ਰੈਫਿਕ ਪੁਲਿਸ ਨੇ ਰੋਕ ਕੇ ਉਸ ਦਾ ਚਲਾਨ ਕੱਟਿਆ ਕਿਉਂਕਿ ਉਸ ਨੇ ਕਾਰ ਦੀ ਨੰਬਰ ਪਲੇਟ ‘ਤੇ ‘ਚੌਕੀਦਾਰ ਪੰਦਾਨਾ’ ਲਿਖਿਆ ਸੀ। ਚੋਣ ਜ਼ਾਬਤਾ ਲੱਗਣ ਕਾਰਨ ਪੁਲਿਸ ਨੇ ਵਿਧਾਇਕ ਨੂੰ ਨੇਮ ਪਲੇਟ ਹਟਾਉਣ ਲਈ ਕਿਹਾ ਸੀ ਪਰ ਭਾਜਪਾ ਲੀਡਰ ਨੇ ਪੁਲਿਸ ਦੀ ਗੱਲ ਨਹੀਂ ਮੰਨੀ ਜਿਸ ਤੋਂ ਬਾਅਦ ਉਸ ਦਾ ਚਲਾਨ ਕੱਟਿਆ ਗਿਆ।


ਇਸ ਘਟਨਾ ਨੂੰ ਲੈ ਕੇ ਪੁਲਿਸ ਨੇ ਦੱਸਿਆ ਕਿ ਗੱਡੀ ਰੋਕੇ ਜਾਣ ‘ਤੇ ਵਿਧਾਇਕ ਦੰਗੋਰੇ ਨੇ ਬਹਿਸ ਵੀ ਕੀਤੀ ਤੇ ਉੱਥੋਂ ਚਲੇ ਗਏ। ਨਿਯਮਾਂ ਮੁਤਾਬਕ ਸਾਫ਼ ਹੈ ਕਿ ਪਲੇਟ ‘ਤੇ ਨੰਬਰ ਤੋਂ ਇਲਾਵਾ ਕੁਝ ਵੀ ਲਿਖਿਆ ਨਹੀਂ ਜਾ ਸਕਦਾ। ਅਜਿਹੇ ‘ਚ ਹੁਣ ਉਨ੍ਹਾਂ ਨੂੰ ਕੋਰਟ ਰਾਹੀਂ ਨੋਟਿਸ ਭੇਜ ਦਿੱਤਾ ਗਿਆ ਹੈ।

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਆਪਣੇ ਨਾਂ ਅੱਗੇ ਚੌਕੀਦਾਰ ਲਿਖਣ ਤੋਂ ਬਾਅਦ ਬੀਜੇਪੀ ਵਰਕਰਾਂ ਨੇ ਵੀ ਆਪਣੇ ਨਾਂ ਅੱਗੇ ‘ਚੌਕੀਦਾਰ’ ਲਿਖਣ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਸੀ।