ਨਵੀਂ ਦਿੱਲੀ: ਲੋਕਸਭਾ ਚੋਣਾਂ ਦੇ ਲਈ ਬੀਜੇਪੀ ਨੇ ਜ਼ਬਰਦਸਤ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੇ ਲਈ ਭਾਜਪਾ ਦੇ ਤਮਾਮ ਵੱਡੇ ਨੇਤਾ ਵੱਖ-ਵੱਖ ਵੱਡੇ ਸ਼ਹਿਰਾਂ ‘ਚ ਪ੍ਰਚਾਰ ਕਰ ਰਹੇ ਹਨ। ਖੁਦ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੀ 28 ਮਾਰਚ ਤੋਂ ਪ੍ਰਚਾਰ ਮੈਦਾਨ ‘ਚ ਉਤਰਣ ਜਾ ਰਹੇ ਹਨ। ਇਸੇ ਦੌਰਾਨ ਭਾਜਪਾ ਨੇ ਆਪਣੇ ਪ੍ਰਚਾਰਕਾਂ ਦੀ ਲਿਸਟ ਵੀ ਜਾਰੀ ਕਰ ਦਿੱਤੀ ਹੈ। ਜਿਸ ‘ਚ ਮੋਦੀ-ਸ਼ਾਹ ਸਮੇਤ ਤਮਾਮ ਵੱਡੇ ਨੇਤਾਵਾਂ ਦੇ ਨਾਂਅ ਹਨ।

ਇਸ ਲਿਸਟ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਸੂਚੀ ‘ਚ ਵੀ ਬੀਜੇਪੀ ਦੇ ਸੰਸਥਾਪਕ ਰਹੇ ਲਾਲਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦਾ ਨਾਂਅ ਸ਼ਾਮਲ ਨਹੀ ਹੈ। ਬੀਜੇਪੀ ਨੇ ਪਹਿਲਾਂ ਅਡਵਾਨੀ ਦੀ ਥਾਂ ਗੰਗਾਨਗਰ ਤੋਂ ਅਮਿਤ ਸ਼ਾਹ ਨੂੰ ਉਮੀਦਵਾਰ ਐਲਾਨਿਆ ਅਤੇ ਹੋਣ ਖ਼ਬਰ ਹੈ ਕਿ ਕਾਨਪੁਰ ਤੋਂ ਮੁਰਲੀ ਮਨੋਹਰ ਜੋਸ਼ੀ ਦਾ ਟਿਕਟ ਵੀ ਕੱਟ ਸਕਦੀ ਹੈ।

ਜੇਕਰ ਭਾਜਪਾ ਦੀ ਸਟਾਰ ਪ੍ਰਚਾਰਕਾਂ ਦੀ ਲਿਸਟ ਦੀ ਗੱਲ ਕਰੀਏ ਤਾਂ ਇਸ ‘ਚ ਨਰੇਂਦਰ ਮੋਦੀ, ਅਮਿਤ ਸ਼ਾਹ, ਰਾਜਨਾਥ ਸਿੰਘ, ਅਰੁਣ ਜੇਟਲੀ, ਸੁਸ਼ਮਾ ਸਵਰਾਜ, ਪਿਯੂਸ਼ ਗੋਇਲ, ਮਨੋਜ ਤਿਵਾਰੀ, ਦਿਨੇਸ਼ ਸ਼ਰਮਾ ਅਤੇ ਕੇਸ਼ਵ ਪ੍ਰਸਾਦ ਮੌਰਿਆ ਜਿਹੇ ਹੋਰ ਕਈ ਨੇਤਾਵਾਂ ਦੇ ਨਾਂਅ ਸ਼ਾਮਲ ਹੈ।